ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

Delhi Blast: ਖਾਲਿਸਤਾਨੀ ਕੋਣ ਤੋਂ ਜਾਂਚ ਕਰਨ ਲਈ ਪੁਲੀਸ ਨੇ ਟੈਲੀਗ੍ਰਾਮ ਨੂੰ ਪੱਤਰ ਲਿਖਿਆ

12:43 PM Oct 21, 2024 IST
ਧਮਾਕੇ ਵਾਲੀ ਜਗ੍ਹਾ ’ਤੇ ਜਾਂਚ ਕਰਦੇ ਹੋਏ ਅਧਿਕਾਰੀ। (PTI Photo)

ਨਵੀਂ ਦਿੱਲੀ, 21 ਅਕਤੂਬਰ

Advertisement

Delhi Blast: ਦਿੱਲੀ ਪੁਲਿਸ ਨੇ ਸੋਮਵਾਰ ਨੂੰ ਇੱਥੇ ਇੱਕ ਸੀਆਰਪੀਐਫ ਸਕੂਲ ਨੇੜੇ ਹੋਏ ਧਮਾਕੇ ਵਿੱਚ ਸੰਭਾਵਿਤ ਖਾਲਿਸਤਾਨੀ ਸਬੰਧਾਂ ਦੀ ਜਾਂਚ ਲਈ ਇੱਕ ਗਰੁੱਪ ਬਾਰੇ ਦੇ ਵੇਰਵੇ ਜਾਨਣ ਲਈ ਮੈਸੇਜਿੰਗ ਐਪ ਟੈਲੀਗ੍ਰਾਮ ਨੂੰ ਪੱਤਰ ਲਿਖਿਆ ਹੈ।
ਜ਼ਿਕਰਯੋਗ ਹੈ ਕਿ ਰੋਹਿਨੀ ਦੇ ਪ੍ਰਸ਼ਾਂਤ ਵਿਹਾਰ ਖੇਤਰ ਵਿੱਚ ਐਤਵਾਰ ਸਵੇਰੇ ਸੀਆਰਪੀਐਫ ਸਕੂਲ ਕੋਲ ਇੱਕ ਧਮਾਕਾ ਹੋਇਆ ਸੀ। ਇਸ ਧਮਾਕੇ ’ਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਹੋਣੋ ਬਚਾਅ ਰਿਹਾ ਪਰ ਇਕ ਸਾਈਨ ਬੋਰਡ, ਨੇੜਲੀਆਂ ਦੁਕਾਨਾਂ ਦੇ ਹੋਰਡਿੰਗ ਅਤੇ ਮੌਕੇ ’ਤੇ ਖੜ੍ਹੇ ਵਾਹਨਾਂ ਦੇ ਸ਼ੀਸ਼ੇ ਨੁਕਸਾਨੇ ਗਏ।

ਪੁਲੀਸ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਨੇ ਘਟਨਾ ਤੋਂ ਪਹਿਲਾਂ ਦੀ ਰਾਤ ਇੱਕ ਸ਼ੱਕੀ ਦੀ ਸੀਸੀਟੀਵੀ ਫੁਟੇਜ ਬਰਾਮਦ ਕੀਤੀ ਹੈ। ਉਧਰ ਸੋਸ਼ਲ ਮੀਡੀਆ ’ਤੇ ਇਕ ਕਥਿਤ ਟੈਲੀਗ੍ਰਾਮ ਪੋਸਟ ਸਰਕੂਲੇਟ ਹੋਈ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਇਹ ਧਮਾਕਾ ਕਥਿਤ ਤੌਰ ’ਤੇ ਭਾਰਤੀ ਏਜੰਟਾਂ ਦੁਆਰਾ ਖਾਲਿਸਤਾਨ ਪੱਖੀ ਵੱਖਵਾਦੀਆਂ ਨੂੰ ਨਿਸ਼ਾਨਾ ਬਣਾਉਣ ਦੇ ਬਦਲੇ ਵਜੋਂ ਕੀਤਾ ਗਿਆ ਸੀ। ਐਤਵਾਰ ਦੇਰ ਸ਼ਾਮ ਸੋਸ਼ਲ ਮੀਡੀਆ ’ਤੇ ਇਹ ਪੋਸਟ ਸਾਹਮਣੇ ਆਈ ਜਿਸ ਨੇ ਧਮਾਕੇ ਪਿੱਛੇ ਖਾਲਿਸਤਾਨੀ ਸਮਰਥਕ ਵੱਖਵਾਦੀਆਂ ਦੀ ਸੰਭਾਵਿਤ ਸ਼ਮੂਲੀਅਤ ਵੱਲ ਇਸ਼ਾਰਾ ਕੀਤਾ।

Advertisement

ਇੱਕ ਪੁਲੀਸ ਸੂਤਰ ਨੇ ਦੱਸਿਆ ਕਿ ਦਿੱਲੀ ਪੁਲੀਸ ਨੇ ਪੋਸਟ ਨਾਲ ਜੁੜੇ ਜਸਟਿਸ ਲੀਗ ਇੰਡੀਅਨ ਗਰੁੱਪ ਦੇ ਨਿਰਮਾਤਾ ਦੇ ਵੇਰਵੇ ਜਾਣਨ ਲਈ ਟੈਲੀਗ੍ਰਾਮ ਨੂੰ ਲਿਖਿਆ ਹੈ, ਜਿਸ ਵਿੱਚ ਧਮਾਕੇ ਦੇ ਸੀਸੀਟੀਵੀ ਫੁਟੇਜ਼ ਦੀ ਵੀਡੀਓ ਨੂੰ ਖਾਲਿਸਤਾਨ ਜ਼ਿੰਦਾਬਾਦ ਵਾਟਰਮਾਰਕ ਦੇ ਨਾਲ ਸਾਂਝਾ ਕੀਤਾ ਗਿਆ ਸੀ

ਜਾਣੋ ਟੈਲੀਗ੍ਰਾਮ ਪੋਸਟ ਵਿਚ ਕੀ ਲਿਖਿਆ ਹੈ

"ਜਸਟਿਸ ਲੀਗ ਇੰਡੀਆ" ਦੁਆਰਾ ਇੱਕ ਟੈਲੀਗ੍ਰਾਮ ਪੋਸਟ ਵਿੱਚ ਲਿਖਿਆ ਗਿਆ ਹੈ, "ਜੇਕਰ ਭਾਰਤੀ ਕਾਇਰ ਏਜੰਸੀ ਅਤੇ ਉਹਨਾਂ ਦੇ ਮਾਲਕ ਸੋਚਦੇ ਹਨ ਕਿ ਉਹ ਸਾਡੀ ਆਵਾਜ਼ ਨੂੰ ਬੰਦ ਕਰਨ ਲਈ ਸਾਡੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਣ ਲਈ ਗੁੰਡਿਆਂ ਨੂੰ ਨਿਯੁਕਤ ਕਰ ਸਕਦੇ ਹਨ ਤਾਂ ਉਹ ਮੂਰਖਾਂ ਦੀ ਦੁਨੀਆਂ ਵਿੱਚ ਰਹਿੰਦੇ ਹਨ, ਉਹ ਕਲਪਨਾ ਨਹੀਂ ਕਰ ਸਕਦੇ ਕਿ ਅਸੀਂ ਉਨ੍ਹਾਂ ਦੇ ਕਿੰਨੇ ਨੇੜੇ ਹਾਂ ਅਤੇ ਅਸੀਂ ਕਿਸੇ ਵੀ ਸਮੇਂ ਹਮਲਾ ਕਰਨ ਦੇ ਕਿੰਨੇ ਸਮਰੱਥ ਹਾਂ।

ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐਫ) ਦੀ ਇੱਕ ਟੀਮ ਨੇ ਸੋਮਵਾਰ ਸਵੇਰੇ ਘਟਨਾ ਸਥਾਨ ਦਾ ਦੌਰਾ ਕੀਤਾ। ਸੂਤਰਾਂ ਨੇ ਦੱਸਿਆ ਕਿ ਪੁਲੀਸ ਨੇ ਧਮਾਕੇ ਤੋਂ ਇਕ ਰਾਤ ਪਹਿਲਾਂ ਇਕ ਸੀਸੀਟੀਵੀ ਫੁਟੇਜ ਬਰਾਮਦ ਕੀਤੀ ਗਈ ਹੈ, ਜਿਸ ਵਿਚ ਚਿੱਟੀ ਟੀ-ਸ਼ਰਟ ਵਿਚ ਇਕ ਸ਼ੱਕੀ ਵਿਅਕਤੀ ਨੂੰ ਮੌਕੇ ’ਤੇ ਦੇਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸ਼ੱਕ ਹੈ ਕਿ ਪਲਾਸਟਿਕ ਦੇ ਥੈਲੇ ਵਿੱਚ ਲਪੇਟਿਆ ਇੱਕ ਇਮਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈਈਡੀ) ਸੀਆਰਪੀਐਫ ਸਕੂਲ ਦੀ ਕੰਧ ਦੇ ਨੇੜੇ ਇੱਕ ਫੁੱਟ ਡੂੰਘੇ ਟੋਏ ਵਿੱਚ ਲੁਕਾਇਆ ਗਿਆ ਸੀ।

ਸਪੈਸ਼ਲ ਸੈੱਲ ਅਤੇ ਕ੍ਰਾਈਮ ਬ੍ਰਾਂਚ ਵੱਲੋਂ ਮਾਮਲੇ ਦੀ ਡੂੰਗਾਈ ਨਾਲ ਜਾਂਚ ਜਾਰੀ

ਦਿੱਲੀ ਪੁਲੀਸ ਸਪੈਸ਼ਲ ਸੈੱਲ, ਕ੍ਰਾਈਮ ਬ੍ਰਾਂਚ ਅਤੇ ਸਥਾਨਕ ਪੁਲੀਸ ਦੀਆਂ ਟੀਮਾਂ ਮਾਮਲੇ ਦੀ ਜਾਂਚ ਕਰ ਰਹੀਆਂ ਹਨ। ਇਸ ਸਬੰਘੀ ਭਾਰਤੀ ਨਿਆ ਸੰਹਿਤਾ ਦੀ ਧਾਰਾ 326 (ਜੀ) ਦੇ ਤਹਿਤ ਪ੍ਰਸ਼ਾਂਤ ਵਿਹਾਰ ਪੁਲੀਸ ਸਟੇਸ਼ਨ ਵਿੱਚ ਇੱਕ ਐਫਆਈਆਰ ਦਰਜ ਕੀਤੀ ਗਈ ਸੀ।
ਐਨਐਸਜੀ ਕਮਾਂਡੋਜ਼ ਨੇ ਹੋਰ ਵਿਸਫੋਟਕ ਸਮੱਗਰੀ ਲਈ ਖੇਤਰ ਦੀ ਜਾਂਚ ਕਰਨ ਲਈ ਰੋਬੋਟ ਵੀ ਤਾਇਨਾਤ ਕੀਤੇ। ਇਕ ਸੀਨੀਅਰ ਪੁਲੀਸ ਅਧਿਕਾਰੀ ਨੇ ਕਿਹਾ ਮੌਕੇ ਤੋਂ ਮਿਲਿਆ ਚਿੱਟਾ ਪਾਊਡਰ ਅਮੋਨੀਅਮ ਨਾਈਟ੍ਰੇਟ ਅਤੇ ਕਲੋਰਾਈਡ ਦਾ ਮਿਸ਼ਰਣ ਹੋ ਸਕਦਾ ਹੈ। ਅਧਿਕਾਰੀ ਨੇ ਕਿਹਾ ਕਿ ਅਪਰਾਧੀ ਨੇ ਜਾਣ ਬੁੱਝ ਕੇ ਇਸ ਸਥਾਨ ਨੂੰ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਲਈ ਨਹੀਂ ਸਗੋਂ ਸੰਦੇਸ਼ ਭੇਜਣ ਲਈ ਚੁਣਿਆ ਹੈ। -ਪੀਟੀਆਈ

Advertisement
Tags :
Delhi BlastDelhi CRPF School BlastDelhi School Blast