Delhi Polls: ਚੋਣ ਕਮਿਸ਼ਨ ਬਾਅਦ ਦੁਪਹਿਰ 2 ਵਜੇ ਕਰੇਗਾ ਚੋਣ ਪ੍ਰੋਗਰਾਮ ਦਾ ਐਲਾਨ
11:39 AM Jan 07, 2025 IST
Advertisement
ਨਵੀਂ ਦਿੱਲੀ, 7 ਜਨਵਰੀ
ਭਾਰਤੀ ਚੋਣ ਕਮਿਸ਼ਨ ਵੱਲੋਂ ਅੱਜ ਬਾਅਦ ਦੁਪਹਿਰ 2 ਵਜੇ ਦਿੱਲੀ ਅਸੈਂਬਲੀ ਲਈ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ। 70 ਮੈਂਬਰੀ ਦਿੱਲੀ ਅਸੈਂਬਲੀ ਦੀ ਮਿਆਦ 23 ਫਰਵਰੀ ਨੂੰ ਖ਼ਤਮ ਹੋ ਰਹੀ ਹੈ। ਦਿੱਲੀ ਵਿਚ ਆਮ ਕਰਕੇ ਇਕੋ ਗੇੜ ਵਿਚ ਅਸੈਂਬਲੀ ਚੋਣਾਂ ਹੁੰਦੀਆਂ ਹਨ।
Advertisement
ਆਮ ਆਦਮੀ ਪਾਰਟੀ ਜੋ ਪਿਛਲੇ ਦਸ ਸਾਲਾਂ ਤੋਂ ਦਿੱਲੀ ਦੀ ਸੱਤਾ ਵਿਚ ਹੈ, ਨੂੰ ਮੁੱਖ ਚੁਣੌਤੀ ਭਾਜਪਾ ਤੋਂ ਮਿਲਣ ਦੇ ਆਸਾਰ ਹਨ। ਇਸ ਤੋਂ ਇਲਾਵਾ ਕਾਂਗਰਸ ਵੀ ਆਪਣੀ ਪੁਰਾਣੀ ਸਾਖ਼ ਬਹਾਲ ਕਰਨ ਦੀ ਕੋਸ਼ਿਸ਼ ਵਿਚ ਜੁਟੀ ਹੋਈ ਹੈ। -ਪੀਟੀਆਈ
Advertisement
Advertisement