For the best experience, open
https://m.punjabitribuneonline.com
on your mobile browser.
Advertisement

ਦਿੱਲੀ: ਬੱਸ ਹਾਦਸੇ ਵਿਚ ਇਕ ਮਹਿਲਾ ਦੀ ਮੌਤ, 23 ਜ਼ਖ਼ਮੀ

02:18 PM Jul 22, 2024 IST
ਦਿੱਲੀ  ਬੱਸ ਹਾਦਸੇ ਵਿਚ ਇਕ ਮਹਿਲਾ ਦੀ ਮੌਤ  23 ਜ਼ਖ਼ਮੀ
Advertisement

ਨਵੀਂ ਦਿੱਲੀ, 22 ਜੁਲਾਈ
ਪੱਛਮੀ ਦਿੱਲੀ ਵਿਚ ਡੀਟੀਸੀ ਬੱਸ ਇੱਕ ਮੈਟਰੋ ਦੇ ਖੰਭੇ ਨਾਲ ਟਕਰਾਉਣ ਕਾਰਨ ਇਕ 45 ਸਾਲਾਂ ਮਹਿਲਾ ਦੀ ਮੌਤ ਹੋ ਗਈ ਅਤੇ 23 ਯਾਤਰੀ ਜ਼ਖ਼ਮੀ ਹੋ ਗਏ। ਡੀਸੀਪੀ ਵਿਚਿਤਰ ਵੀਰ ਨੇ ਦੱਸਿਆ ਕਿ ਹਾਦਸੇ ਸਬੰਧੀ ਸਵੇਰ 7:42 ਵਜੇ ਪੀਸੀਆਰ ਸੂਚਨਾ ਪ੍ਰਾਪਤ ਹੋਈ। ਉਨ੍ਹਾਂ ਦੱਸਿਆ ਕਿ ਮੰਗੋਲਪੁਰੀ ਅਤੇ ਆਨੰਦ ਵਿਹਾਰ ਦੇ ਵਿਚਕਾਰ ਰੂਟ ‘ਤੇ ਜਾ ਰਹੀ ਡੀਟੀਸੀ ਇਲੈਕਟ੍ਰਿਕ ਬੱਸ ਮੈਟਰੋ ਦੇ ਖੰਭੇ ਨਾਲ ਟਕਰਾ ਗਈ ਸੀ ਜਿਸ ਦੌਰਾਨ ਇਕ ਮਹਿਲਾ ਦੀ ਮੌਤ ਹੋ ਗਈ ਅਤੇ 23 ਜ਼ਖਮੀਆਂ ਨੂੰ ਵੱਖ ਵੱਖ ਹਸਪਤਾਲਾਂ ਵਿਚ ਦਾਖ਼ਲ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਸਬੰਧੀ ਪੰਜਾਬੀ ਬਾਗ ਪੁਲੀਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਗਿਆ ਹੈ।
ਡੀਟੀਸੀ ਅਧਿਕਾਰੀ ਨੇ ਦਾਅਵਾ ਕੀਤਾ ਕਿ ਇਕ ਮੋਟਰਸਾਈਕਲ ਅਤੇ ਆਟੋਰਿਕਸ਼ਾ ਦੇ ਅਚਾਨਕ ਮੋੜ ਕੱਟਣ ਕਾਰਨ ਡਰਾਇਵਰ ਨੇ ਹਾਦਸੇ ਤੋਂ ਬਚਾ ਕਰਨ ਲਈ ਬੱਸ ਇਕ ਪਾਸੇ ਮੋੜ ਦਿੱਤੀ ਅਤੇ ਜਿਸ ਕਾਰਨ ਬੱਸ ਮੈਟਰੋ ਦੇ ਖੰਭੇ ਨਾਲ ਟਕਰਾਅ ਗਈ। ਪੀਟੀਆਈ

Advertisement

Advertisement
Author Image

Puneet Sharma

View all posts

Advertisement
Advertisement
×