ਦਿੱਲੀ: ਇੱਕ ਹਫਤੇ ਵਿਚ ਡੇਂਗੂ ਦੇ 300 ਮਾਮਲੇ ਸਾਹਮਣੇ ਆਏ
04:48 PM Sep 24, 2024 IST
ਨਵੀਂ ਦਿੱਲੀ, 24 ਸਤੰਬਰ
Advertisement
ਦਿੱਲੀ ਵਿਚ ਪਿਛਲੇ ਸੱਤ ਦਿਨਾਂ ਵਿਚ ਡੇਂਗੂ ਦੇ 300 ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਹਨ ਅਤੇ ਦਿੱਲੀ ਵਿਚ ਮੱਛਰਾਂ ਦੋ ਹੋੋਣ ਵਾਲੀਆਂ ਬਿਮਾਰੀਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਅਧਿਕਾਰਤ ਅੰਕੜਿਆਂ ਅਨੁਸਾਰ ਇਸ ਮਹੀਨੇ ਤੱਕ ਦਿੱਲੀ ਵਿਚ 363 ਮਾਮਲੇ ਸਾਹਮਣੇ ਆ ਚੁੱਕੇ ਹਨ। ਇਸਦੇ ਨਾਲ ਹੀ ਚਿਕਨਗੁਨੀਆ ਦੇ 43 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਦਿੱਲੀ ਵਿੱਚ ਹੀ 250 ਡੇਂਗੂ ਦੇ ਮਾਮਲੇ ਸਾਹਮਣੇ ਆਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਦਿੱਲੀ ਵਿੱਚ ਹੁਣ ਤੱਕ 1229 ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲਾਂਕਿ ਸੀਐਮਡੀ ਨੇ ਡੇਂਗੂ ਦੇ ਲਾਰਵੇ ਤੋਂ ਬਚਾਅ ਲਈ 1.14 ਲੱਖ ਤੋਂ ਜ਼ਿਆਦਾ ਕਾਨੂੰਨੀ ਨੋਟਿਸ ਜਾਰੀ ਕੀਤੇ ਹਨ ਅਤੇ 39338 ਚਲਾਨ ਕੱਟੇ ਹਨ। -ਪੀਟੀਆਈ
Advertisement
Advertisement