ਦਿੱਲੀ: ਰਿਹਾਇਸ਼ੀ ਇਮਾਰਤ ਵਿੱਚ ਅੱਗ ਲੱਗਣ ਕਾਰਨ 2 ਦੀ ਮੌਤ
11:38 AM Oct 18, 2024 IST
ਨਵੀਂ ਦਿੱਲੀ, 18 ਅਕਤੂਬਰ
Advertisement
ਦਿੱਲੀ ਦੇ ਸ਼ਾਹਦਰਾ ਇਲਾਕੇ ’ਚ ਸ਼ੁੱਕਰਵਾਰ ਸਵੇਰੇ ਇੱਕ ਰਿਹਾਇਸ਼ੀ ਇਮਾਰਤ ਨੂੰ ਅੱਗ ਲੱਗ ਗਈ, ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 5:25 ਵਜੇ ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਅੱਗ ਬੁਝਾਉਣ ਲਈ ਫਾਇਰ ਸਰਵਿਸ ਦੀਆਂ 6 ਗੱਡੀਆਂ ਭੋਲਾ ਨਾਥ ਨਗਰ ਪਹੁੰਚ ਗਏ ਅਤੇ ਮੌਕੇ ਤੋਂ ਦੋ ਬੱਚਿਆਂ ਨੂੰ ਬਚਾਇਆ ਗਿਆ। ਇਕ ਚਸ਼ਮਦੀਦ ਨੇ ਦੱਸਿਆ ਕਿ ਇਕ ਇਮਾਰਤ ਵਿਚੋ ਅੱਗ ਦੀਆਂ ਲਪਟਾਂ ਨਿੱਕਲਦਿਆਂ ਦੇਖ ਉਸਨੇ ਫਾਇਰ ਬ੍ਰਿਗੇਡ ਨੂੰ ਸੰਪਰਕ ਕੀਤਾ। ਅੱਗ ਬੁਝਾਈ ਗੱਡੀਆਂ ਦੇ ਰਸਤੇ ਵਿਚ ਖੜ੍ਹੀਆਂ ਗੱਡੀਆਂ ਦੇ ਰੁਕਾਵਟ ਪੈਣ ਕਾਰਨ ਦੇਰੀ ਹੋ ਗਈ। ਇਸ ਦੌਰਾਨ ਭਿਆਨਕ ਅੱਗ ਨੇ ਪੂਰੀ ਇਮਾਰਤ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਵਿਚ ਦੋ ਵਿਅਕਤੀਆਂ ਦੀ ਮੌਤ ਹੋ ਗਈ। ਹਾਲਾਂਕਿ, ਘਟਨਾ ਵਿੱਚ ਦੋ ਬੱਚਿਆਂ ਨੂੰ ਮੌਕੇ ਤੋਂ ਬਚਾਉਣ ਉਪਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ। -ਆਈਏਐੱਨਐੱਸ
Advertisement
Advertisement