ਲੋਕ ਸਭਾ ਰਿਕਾਰਡ ਵਿੱਚੋਂ ਹਟਾਈਆਂ ਟਿੱਪਣੀਆਂ ਨੂੰ ਬਹਾਲ ਕੀਤਾ ਜਾਵੇ: ਰਾਹੁਲ
01:31 PM Jul 02, 2024 IST
ਨਵੀਂ ਦਿੱਲੀ, 2 ਜੁਲਾਈ
ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਸਪੀਕਰ ਓਮ ਬਿਰਲਾ ਨੂੰ ਪੱਤਰ ਲਿਖ ਕੇ ਇਤਰਾਜ਼ ਜਤਾਇਆ ਹੈ ਕਿ ਉਨ੍ਹਾਂ ਦੀਆਂ ਬੀਤੇ ਦਿਨ ਸਦਨ ਵਿਚ ਕੀਤੀਆਂ ਟਿੱਪਣੀਆਂ ਨੂੰ ਰਿਕਾਰਡ ਵਿਚੋਂ ਕਿਉਂ ਹਟਾਇਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਰਿਕਾਰਡ ’ਤੇ ਬਹਾਲ ਕੀਤਾ ਜਾਵੇ। ਰਾਹੁਲ ਨੇ ਕਿਹਾ ਕਿ ਉਨ੍ਹਾਂ ਨੂੰ ਜਦੋਂ ਇਹ ਪਤਾ ਲੱਗਿਆ ਕਿ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਹਟਾ ਦਿੱਤਾ ਗਿਆ ਹੈ ਤਾਂ ਬਹੁਤ ਦੁੱਖ ਲੱਗਿਆ ਕਿਉਂਕਿ ਟਿੱਪਣੀ ਨੂੰ ਰਿਕਾਰਡ ਤੋਂ ਹਟਾਉਣਾ ਲੋਕਤੰਤਰ ਦੇ ਸੰਸਦੀ ਸਿਧਾਂਤਾਂ ਦੇ ਉਲਟ ਹੈ।
Advertisement
Advertisement
Advertisement