ਜਥੇਬੰਦੀਆਂ ਦੇ ਵਫ਼ਦ ਵੱਲੋਂ ਐੱਸਡੀਐੱਮ ਨੂੰ ਮੰਗ ਪੱਤਰ
ਗੁਰਦੀਪ ਸਿੰਘ ਭੱਟੀ
ਟੋਹਾਣਾ, 1 ਫ਼ਰਵਰੀ
ਸੂਬੇ ਦੇ ਪਲਵਲ ਇਲਾਕੇ ਵਿੱਚ ਗਊ ਤਸਕਰੀ ਦੇ ਕਥਿਤ ਦੋਸ਼ ਲਾ ਕੇ ਮੁੰਹਮਦ ਯੂਸਫ਼ ਨਾਂ ਦੇ ਨੌਜਵਾਨ ਦੀ ਹੱਤਿਆ ਕਰਨ ਤੇ ਇਥੋਂ ਦੇ ਜਨ ਸਗਠਨਾਂ ਜਿਨ੍ਹਾਂ ਵਿੱਚ ਅਖਿਲ ਭਾਰਤੀ ਕਿਸਾਨ ਸਭਾ, ਸੀਟੂੁ, ਭਾਕਿਯੂ-ਉਗਰਾਹਾਂ ਤੇ ਇਥੋਂ ਦੀਆਂ ਸਮਾਜਿਕ ਜੱਥੇਬੰਦੀਆਂ ਨੇ ਸਕੱਤਰੇਤ ਅੱਗੇ ਰੋਸ ਮਾਰਚ ਕਰਦੇ ਹੋਏ ਐੱਸਡੀਐੈੱਮ ਪ੍ਰਤੀਕ ਹੁੱਡਾ ਨੂੰ ਮੰਗ ਪੱਤਰ ਸੌਂਪਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਮੰਗ ਕੀਤੀ ਕਿ ਪਿੰਡ ਮਿੱਤਰੋਲ ਦੀ ਭੀੜ ਵੱਲੋ ਮੁਹੰਮਦ ਯੂਸਫ਼ ਵਾਸੀ ਭੁੜਪੁਰ ਦੀ ਗਊ ਤਸਕਰੀ ’ਤੇ ਝੂਠੇ ਦੋਸ਼ ਲਾ ਕੇ ਕਤਲ ਕਰਨ ਵਾਲਿਆਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਜਥੇਬੰਦੀ ਦੇ ਆਗੂਆਂ ਨੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਂਦਿਆਂ ਹਰ ਤਰ੍ਹਾਂ ਦੀ ਮਦਦ ਕਰਨ ਦਾ ਭਰੋਸਾ ਦਿੱਤਾ। ਮੰਗ ਪੱਤਰ ਵਿੱਚ ਕਿਹਾ ਗਿਆ ਹੈ ਕਿ ਯੂਸਫ਼ ਆਪਣੀ ਨਵਜੰਮੀ ਪੋਤੀ ਨੂੰ ਗਾਂ ਦਾ ਦੁੱਧ ਦੇਣ ਲਈ ਗਊ ਖਰੀਦ ਕੇ ਲਿਆ ਰਿਹਾ ਸੀ। ਇਸ ਦੌਰਾਨ ਗਊ ਰੱਖਿਆ ਦੇ ਨਾਂ ਹੇਠ ਲੋਕਾਂ ’ਤੇ ਜ਼ੁਲਮ ਢਾਹਿਆ ਜਾ ਰਿਹਾ ਹੈ।
ਇਸ ਦੌਰਾਨ ਆਗੂਆਂ ਨੇ ਕਿਹਾ ਕਿ ਅਜਿਹੀਆਂ ਵਾਰਦਾਤਾਂ ’ਤੇ ਰੋਕ ਲਾਉਣ ਦੀ ਬਜਾਏ ਸੱਤਾਧਾਰੀ ਉਨ੍ਹਾਂ ਦੀ ਮਦਦ ਕਰ ਰਹੀ ਹੈ। ਰੋਸ ਵਿਖਾਵੇ ਦੀ ਅਗਵਾਈ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਨੇ ਕੀਤੀ।
ਇਸ ਮੌਕੇ ਸਰਕਾਰ ਅਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਤਹਿਸੀਲ ਪ੍ਰਧਾਨ ਅਮਰ ਸਿੰਘ, ਸ਼ਸ਼ੀ ਦਹੀਆ, ਹਮੀਦ ਸਮੈਣ, ਹੁਸ਼ਿਆਰਦੀਨ, ਰਾਜਿੰਦਰ ਸਮੈਣ, ਨਰਿੰਦਰ ਸਿਵਾਚ ਤੋਂ ਇਲਾਵਾ ਦੋ ਦਰਜਨ ਜਨ ਪ੍ਰਤੀਨਿਧੀ ਸ਼ਾਮਲ ਹੋਏ।