ਪੰਜਾਬ ਖੱਤਰੀ ਸਭਾ ਦੀ ਡੈਲੀਗੇਟ ਮੀਟਿੰਗ
09:57 AM Sep 25, 2024 IST
Advertisement
ਸੰਗਰੂਰ:
Advertisement
ਪੰਜਾਬ ਖੱਤਰੀ ਸਭਾ ਦੀ ਡੈਲੀਗੇਟ ਮੀਟਿੰਗ ਸਥਾਨਕ ਚੈਂਬਰ ਭਵਨ ਫੋਕਲ ਪੁਆਇੰਟ ਵਿੱਚ ਹੋਈ। ਇਸ ਵਿਚ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਅਤੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਅਰਵਿੰਦ ਖੰਨਾ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ। ਮੀਟਿੰਗ ਦੀ ਪ੍ਰਧਾਨਗੀ ਦਲਜੀਤ ਸਿੰਘ ਜ਼ਖ਼ਮੀ ਵਲੋਂ ਕੀਤੀ ਗਈ ਜਦੋਂਕਿ ਸੱਤਪਾਲ ਸਤਿਅਮ ਅਤੇ ਸੰਜੀਵ ਲੇਖੀ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨਿਭਾਈ। ਮੀਟਿੰਗ ਦੌਰਾਨ ਪ੍ਰਮੋਦ ਕੁਮਾਰ ਬਠਿੰਡਾ ਨੂੰ ਇੱਕ ਸਾਲ ਲਈ ਯੂਥ ਵਿੰਗ ਦਾ ਕਾਰਜਕਾਰੀ ਪ੍ਰਧਾਨ ਚੁਣਿਆ ਗਿਆ। ਮੀਟਿੰਗ ਖੱਤਰੀ ਸਭਾ ਵਲੋਂ ਕੀਤੇ ਜਾਣ ਵਾਲੇ ਸਮਾਜ ਸੇਵੀ ਕਾਰਜਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। -ਨਿੱਜੀ ਪੱਤਰ ਪ੍ਰੇਰਕ
Advertisement
Advertisement