ਸੀਪੀਆਈ (ਐੱਮ) ਵੱਲੋਂ ਡੈਲੀਗੇਟ ਇਜਲਾਸ
ਗੁਰਬਖਸ਼ਪੁਰੀ
ਤਰਨ ਤਾਰਨ, 2 ਨਵੰਬਰ
ਸੀਪੀਆਈ (ਐੱਮ) ਦੇ ਸੂਬਾ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਨੇ ਸਰਕਾਰਾਂ ਦੀਆਂ ਨੀਤੀਆਂ ਨੂੰ ਲੋਕ ਵਿਰੋਧੀ ਆਖਦਿਆਂ ਸੰਘਰਸ਼ ਲਈ ਤਿਆਰ ਰਹਿਣ ਲਈ ਕਿਹਾ ਹੈ| ਇੱਥੇ ਕਸਬਾ ਝਬਾਲ ਦੀ ਕਰਮ ਸਿੰਘ ਹਿਸਟੋਰੀਅਨ ਲਾਇਬ੍ਰੇਰੀ ਵਿੱਚ ਪਾਰਟੀ ਦੇ 24ਵੇਂ ਜ਼ਿਲ੍ਹਾ ਪੱਧਰੀ ਡੈਲੀਗੇਟ ਇਜਲਾਸ ਕਰਵਾਇਆ ਗਿਆ| ਇਸ ਮੌਕੇ ਪਾਰਟੀ ਦੇ ਵਿਛੜ ਚੁੱਕੇ ਆਗੂਆਂ ਨੂੰ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ|
ਇਸ ਮੌਕੇ ਮੇਜਰ ਸਿੰਘ ਭਿੱਖੀਵਿੰਡ ਨੂੰ ਪਾਰਟੀ ਦਾ ਜ਼ਿਲ੍ਹਾ ਸਕੱਤਰ ਅਤੇ 17 ਮੈਂਬਰੀ ਜ਼ਿਲ੍ਹਾ ਕਮੇਟੀ ਵਿੱਚ ਹਰਪ੍ਰੀਤ ਕੌਰ ਝਬਾਲ, ਹੀਰਾ ਸਿੰਘ ਕੰਡਿਆਂ ਵਾਲੇ, ਹੀਰਾ ਸਿੰਘ ਕੰਬੋਕੇ, ਜਗਦੀਸ਼ ਚੰਦਰ ਵਾਂ, ਚਾਨਣ ਸਿੰਘ ਪਹਿਲਵਾਨ ਕੇ, ਪ੍ਰਗਟ ਸਿੰਘ ਪੱਟੀ, ਬਚਿੱਤਰ ਸਿੰਘ ਜੋਣੇਕੇ, ਸੁਖਦੇਵ ਸਿੰਘ ਗੋਹਲਵੜ, ਹੀਰਾ ਸਿੰਘ ਦਰਾਜਕੇ, ਨਿਸ਼ਾਨ ਸਿੰਘ ਮਾੜੀ ਕੰਬੋਕੇ, ਇੰਦਰਜੀਤ ਸਿੰਘ ਮਰਹਾਣਾ, ਗੁਰਦੀਪ ਸਿੰਘ ਭਿੱਖੀਵਿੰਡ, ਕਰਮ ਸਿੰਘ ਲਾਲਪੁਰਾ, ਅਜਮੇਰ ਸਿੰਘ ਤਰਨ ਤਾਰਨ, ਕੁਲਦੀਪ ਸਿੰਘ ਚੂਸਲੇਵਾੜ ਅਤੇ ਮਾ. ਜਸਵਿੰਦਰ ਸਿੰਘ ਮਾਨੋਚਾਹਲ ਨੂੰ ਮੈਂਬਰ ਚੁਣਿਆ ਗਿਆ|