ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਡੈਲੀਗੇਟ ਇਜਲਾਸ

08:39 AM Jul 13, 2023 IST
ਸਮਾਗਮ ‘ਚ ਪੁੱਜੇ ਡੈਲੀਗੇਟਾਂ ਨੂੰ ਹਰਬਲ ਬੂਟੇ ਦੇ ਕੇ ਸਨਮਾਨਿਤ ਕਰਨ ਸਮੇਂ ਪ੍ਰਬੰਧਕ। ਫੋਟੋ: ਸ਼ੇਤਰਾ

ਜਗਰਾਉਂ: ਆਪਣਾ ਪੰਜਾਬ ਫਾਊਂਡੇਸ਼ਨ ਦਾ ਡੈਲੀਗੇਟ ਇਜਲਾਸ ਸਥਾਨਕ ਹੋਟਲ ਫਾਈਵ ਰਿਵਰਜ਼ ਵਿਖੇ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ‘ਚ ਹੋਇਆ। ਇਸ ‘ਚ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸ਼ੋਸੀਏਸ਼ਨ ਦੀ ਕੋਰ ਕਮੇਟੀ ਮੈਬਰਾਂ ਨੇ ਵੀ ਭਾਗ ਲਿਆ। ਪ੍ਰਿੰਸੀਪਲ ਬਲਦੇਵ ਬਾਵਾ ਅਤੇ ਲਖਵੀਰ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਡਾ. ਧੂਰੀ ਨੇ ਕਿਹਾ ਕਿ ਆਪਣਾ ਪੰਜਾਬ ਫਾਊਂਡੇਸ਼ਨ ਸਮਾਜ ‘ਚ ਵਾਤਾਵਰਣ, ਸਿੱਖਿਆ ਅਤੇ ਸਿਹਤ ਜਾਗਰੂਕਤਾ ਲਈ ਕੰਮ ਕਰੇਗੀ ਅਤੇ ਐਸੋਸੀਏਸ਼ਨ ਸੈਲਫ ਫੰਡਿੰਗ ਸਕੂਲਾਂ, ਅਧਿਆਪਕਾਂ, ਕਰਮਚਾਰੀਆਂ, ਮੈਨੇਜਮੈਂਟਾ, ਵਿਦਿਆਰਥੀਆਂ ਅਤੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਆਪੋ-ਆਪਣੀ ਸਮਾਜਿਕ ਜ਼ਿੰਮੇਵਾਰੀ ਪ੍ਰਤੀ ਸੁਚੇਤ ਕਰੇਗੀ। ਉਨ੍ਹਾਂ ਦੱਸਿਆ ਕਿ ਆਪਣਾ ਪੰਜਾਬ ਫਾਊਂਡੇਸ਼ਨ 17 ਜੁਲਾਈ ਨੂੰ ਮਿਸ਼ਨ ਹਰਿਆਲੀ ਅਧੀਨ ਵਰਲਡ ਰਿਕਾਰਡ ਬਣਾਵੇਗੀ ਅਤੇ ਭਵਿੱਖ ‘ਚ ਲੋੜਵੰਦ ਉਮੀਦਵਾਰਾਂ ਨੂੰ ਸਿਵਲ ਸਰਵਿਸਜ਼ ਦੀ ਤਿਆਰੀ ਲਈ ਸਹਿਯੋਗ ਕਰੇਗੀ। ਇਸ ਮੌਕੇ ਪੂਰੇ ਪੰਜਾਬ ‘ਚੋਂ ਆਏ ਡੈਲੀਗੇਟਾਂ ਅਤੇ ਕੋਰ ਕਮੇਟੀ ਮੈਬਰਾਂ ਨੇ ਵਿਚਾਰ ਪੇਸ਼ ਕੀਤੇ। ਅਖੀਰ ‘ਚ ਸੰਜੀਵ ਸੈਣੀ ਅਤੇ ਦਵਿੰਦਰਪਾਲ ਸਿੰਘ ਨੇ ਡੈਲੀਗੇਟਾਂ ਦਾ ਧੰਨਵਾਦ ਕੀਤਾ। -ਨਿੱਜੀ ਪੱਤਰ ਪ੍ਰੇਰਕ

Advertisement

Advertisement
Tags :
ਆਪਣਾਇਜਲਾਸ:ਡੈਲੀਗੇਟਪੰਜਾਬਫਾਊਂਡੇਸ਼ਨਵੱਲੋਂ