ਆਸਕਰ ਪੁਰਸਕਾਰਾਂ ਦੀ ਨਾਮਜ਼ਦਗੀ ਦੇ ਐਲਾਨ ’ਚ ਦੇਰ
06:11 AM Jan 15, 2025 IST
ਨਿਊਯਾਰਕ, 14 ਜਨਵਰੀ
ਅਮਰੀਕਾ ਦੇ ਦੱਖਣੀ ਕੈਲੀਫੋਰਨੀਆ ਇਲਾਕੇ ਦੇ ਜੰਗਲਾਂ ਵਿੱਚ ਲੱਗੀ ਭਿਆਨਕ ਅੱਗ ਕਾਰਨ 97ਵੇਂ ਅਕਾਦਮੀ ਪੁਰਸਕਾਰਾਂ ਲਈ ਨਾਮਜ਼ਦਗੀ ਦੇ ਐਲਾਨ ਨੂੰ ਹਫ਼ਤੇ ਲਈ ਅੱਗੇ ਪਾ ਦਿੱਤਾ ਗਿਆ ਹੈ। ‘ਅਕੈਡਮੀ ਆਫ਼ ਮੋਸ਼ਨ ਪਿਕਚਰਜ਼ ਆਰਟਸ ਐਂਡ ਸਾਇੰਸਿਜ਼’ ਨੇ ਦੱਸਿਆ ਕਿ ਹੁਣ ਨਾਮਜ਼ਦਗੀ ਦਾ ਐਲਾਨ 23 ਜਨਵਰੀ ਨੂੰ ਕੀਤਾ ਜਾਵੇਗਾ। ਅਕੈਡਮੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਬਿਲ ਕ੍ਰੇਮਰ ਅਤੇ ਪ੍ਰਧਾਨ ਜੇਨੇਟ ਯਾਂਗ ਨੇ ਇੱਕ ਸਾਂਝੇ ਬਿਆਨ ਵਿੱਚ ਕਿਹਾ, ‘ਅਸੀਂ ਸਾਰੇ ਅੱਗ ਦੇ ਪ੍ਰਭਾਵ ਅਤੇ ਇੱਥੇ ਵੱਡੇ ਪੱਧਰ ’ਤੇ ਲੋਕਾਂ ਦੇ ਹੋਏ ਗੰਭੀਰ ਨੁਕਸਾਨ ਕਾਰਨ ਦੁਖੀ ਹਾਂ।’ ਉਨ੍ਹਾਂ ਕਿਹਾ ਕਿ ਲਾਸ ਏਂਜਲਸ ਇਲਾਕੇ ਵਿੱਚ ਅੱਗ ਅੱਗ ਲੱਗੀ ਹੋਣ ਕਾਰਨ ਫ਼ਿਲਮ ਅਕੈਡਮੀ ਨੇ ਆਪਣੇ ਮੈਂਬਰਾਂ ਲਈ ਨਾਮਜ਼ਦਗੀ ਮਤਦਾਨ ਦਾ ਸਮਾਂ ਸ਼ੁੱਕਰਵਾਰ ਤੱਕ ਵਧਾ ਦਿੱਤਾ। ਉਨ੍ਹਾਂ ਕਿਹਾ ਕਿ 97ਵਾਂ ਆਸਕਰ ਪੁਰਸਕਾਰ ਸਮਾਗਮ 2 ਮਾਰਚ ਨੂੰ ਡੌਲਬੀ ਥੀਏਟਰ ਵਿੱਚ ਹੋਵੇਗਾ। -ਪੀਟੀਆਈ
Advertisement
Advertisement