For the best experience, open
https://m.punjabitribuneonline.com
on your mobile browser.
Advertisement

ਭਖਦੇ ਮਸਲੇ ਸੂਚੀਬੱਧ ਕਰਨ ਵਿੱਚ ਦੇਰੀ ਨਿਆਂ ਲਈ ਨੁਕਸਾਨਦੇਹ: ਜਸਟਿਸ ਲੋਕੁਰ

07:22 AM Feb 25, 2024 IST
ਭਖਦੇ ਮਸਲੇ ਸੂਚੀਬੱਧ ਕਰਨ ਵਿੱਚ ਦੇਰੀ ਨਿਆਂ ਲਈ ਨੁਕਸਾਨਦੇਹ  ਜਸਟਿਸ ਲੋਕੁਰ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਵੀਂ ਦਿੱਲੀ: ਸੁਪਰੀਮ ਕੋਰਟ ਦੇ ਸਾਬਕਾ ਜੱਜ ਮਦਨ ਬੀ ਲੋਕੁਰ ਨੇ ਕਿਹਾ ਹੈ ਕਿ ਨੋਟਬੰਦੀ ਅਤੇ ਸੰਵਿਧਾਨ ਦੀ ਧਾਰਾ 370 ਮਨਸੂਖ ਕਰਨ ਵਰਗੇ ਅਹਿਮ ਤੇ ਭਖਦੇ ਮਸਲੇ ਸੂਚੀਬੱਧ ਕਰਨ ’ਚ ਲੰਬੀ ਦੇਰੀ ਨਾਲ ਨਿਆਂ ਦੀ ਗੁਣਵੱਤਾ ’ਤੇ ਅਸਰ ਪੈਂਦਾ ਹੈ ਅਤੇ ਇਹ ਧਾਰਨਾ ਬਣਦੀ ਹੈ ਕਿ ਨਿਆਂ ਪ੍ਰਣਾਲੀ ’ਚ ਕੁਝ ਗਲਤ ਜ਼ਰੂਰ ਹੈ। ਨਿਆਂਇਕ ਜਵਾਬਦੇਹੀ ਅਤੇ ਸੁਧਾਰਾਂ ਬਾਰੇ ਮੁਹਿੰਮ ਵੱਲੋਂ ਕਰਵਾਏ ਗਏ ਸੈਮੀਨਾਰ ਨੂੰ ਸੰਬੋਧਨ ਕਰਦਿਆਂ ਜਸਟਿਸ ਲੋਕੁਰ ਨੇ ਕਿਹਾ ਕਿ ਕੇਸਾਂ ਨੂੰ ਸੂਚੀਬੱਧ ਕਰਨ ਦੀ ਸਮੱਸਿਆ ਕੋਈ ਨਵੀਂ ਨਹੀਂ ਹੈ। ‘ਅੱਜ ਅਸੀਂ ਇਸ ਬਾਰੇ ਗੱਲ ਕਰ ਰਹੇ ਹਾਂ ਕਿਉਂਕਿ ਹੁਣ ਕਈ ਸਾਲ ਪਹਿਲਾਂ ਨਾਲੋਂ ਸਾਖ਼ ਵਧੇਰੇ ਦਾਅ ’ਤੇ ਲੱਗੀ ਹੋਈ ਹੈ।’ ਉਨ੍ਹਾਂ ਕਿਹਾ ਕਿ ਨੋਟਬੰਦੀ ਦੇ ਮੁੱਦੇ ’ਤੇ ਕੇਸ ਚਾਰ ਜਾਂ ਪੰਜ ਸਾਲਾਂ ਜਦਕਿ ਚੋਣ ਬਾਂਡ ਨਾਲ ਸਬੰਧਤ ਮੁੱਦਾ ਪੰਜ ਸਾਲ ਬਾਅਦ ਸੂਚੀਬੱਧ ਹੋਇਆ ਸੀ। ਜਸਟਿਸ ਲੋਕੁਰ ਨੇ ਕਿਹਾ ਕਿ ਅੱਜ ਇਹ ਧਾਰਨਾ ਬਣ ਗਈ ਹੈ ਕਿ ਜੇਕਰ ਕੋਈ ਕੇਸ ਖਾਸ ਬੈਂਚ ਕੋਲ ਜਾਂਦਾ ਹੈ ਤਾਂ ਆਖਿਆ ਜਾਂਦਾ ਹੈ ਕਿ ਇਸ ਦਾ ਨਤੀਜਾ ਤੈਅ ਹੈ। ਉਨ੍ਹਾਂ ਕੇਸਾਂ ਦੇ ਸੂਚੀਬੱਧ ਹੋਣ ਦੇ ਤਰੀਕੇ ਬਾਰੇ ਵੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੁਝ ਖਾਸ ਮਾਮਲਿਆਂ ’ਚ ਕੇਸਾਂ ਦੀ ਲਿਸਟਿੰਗ ਦਾ ਸਮਾਂ ਬਹੁਤ ਅਹਿਮ ਹੁੰਦਾ ਹੈ। ਜਸਟਿਸ ਲੋਕੁਰ ਨੇ ਜੇਐੱਨਯੂ ਦੇ ਸਾਬਕਾ ਵਿਦਿਆਰਥੀ ਅਤੇ ਕਾਰਕੁਨ ਉਮਰ ਖਾਲਿਦ ਦੇ ਕੇਸ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਸ ਦੇ ਵਕੀਲ ਨੇ 13 ਸੁਣਵਾਈਆਂ ਮੁਲਤਵੀ ਹੋਣ ਮਗਰੋਂ ਕੇਸ ਵਾਪਸ ਲੈ ਲਿਆ ਕਿਉਂਕਿ ਖਾਲਿਦ ਦਾ ਵਕੀਲ ਜਾਣਦਾ ਸੀ ਕਿ ਫ਼ੈਸਲਾ ਕੀ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਯੂਏਪੀਏ ਅਤੇ ਪ੍ਰੀਵੈਨਸ਼ਨ ਆਫ਼ ਮਨੀ ਲਾਂਡਰਿੰਗ ਤਹਿਤ ਦਰਜ ਕੇਸਾਂ ’ਚ ਜ਼ਮਾਨਤ ਮਿਲਣਾ ਬਹੁਤ ਮੁਸ਼ਕਲ ਹੋ ਗਿਆ ਹੈ। -ਪੀਟੀਆਈ

Advertisement

Advertisement
Advertisement
Author Image

sukhwinder singh

View all posts

Advertisement