ਵਿਦੇਸ਼ ਤੋਂ ਮਦਦ ਮਿਲਣ ਵਿੱਚ ਦੇਰੀ ਕਾਰਨ ਹੋ ਰਹੀ ਹੈ ਮੁਸ਼ਕਲ: ਜ਼ੈਲੇਂਸਕੀ
07:01 AM Feb 21, 2024 IST
Advertisement
ਕੀਵ, 20 ਫਰਵਰੀ
ਯੂਕਰੇਨ ਦੇ ਰਾਸ਼ਟਰਪਤੀ ਵਲੋਦੀਮੀਰ ਜ਼ੈਲੇਂਸਕੀ ਨੇ ਕਿਹਾ ਕਿ ਪੱਛਮੀ ਸਹਿਯੋਗੀ ਮੁਲਕਾਂ ਤੋਂ ਯੂਕਰੇਨ ਤੱਕ ਹਥਿਆਰ ਪਹੁੰਚਣ ਵਿੱਚ ਦੇਰੀ ਕਾਰਨ ਰੂਸ ਨੂੰ ਅੱਗੇ ਵਧਣ ’ਚ ਮਦਦ ਮਿਲ ਰਹੀ ਹੈ ਜਿਸ ਕਾਰਨ ਉਨ੍ਹਾਂ ਲਈ ਮੂਹਰਲੇ ਮੋਰਚਿਆਂ ਦੇ ਕੁਝ ਹਿੱਸਿਆਂ ’ਤੇ ਲੜਾਈ ਬਹੁਤ ਮੁਸ਼ਕਿਲ ਹੋ ਗਈ ਹੈ। ਜ਼ੈਲੇਂਸਕੀ ਤੇ ਹੋਰ ਅਧਿਕਾਰੀਆਂ ਨੇ ਪੱਛਮੀ ਮੁਲਕਾਂ ਵੱਲੋਂ ਵਾਅਦੇ ਅਨੁਸਾਰ ਮਦਦ ਪਹੁੰਚਾਉਣ ’ਚ ਕੀਤੀ ਜਾ ਰਹੀ ਦੇਰੀ ’ਤੇ ਨਿਰਾਸ਼ਾ ਜ਼ਾਹਿਰ ਕੀਤੀ ਹੈ। ਯੂਰੋਪੀ ਮੁਲਕ ਕੀਵ ਨੂੰ ਲੋੜੀਂਦੀ ਮਦਦ ਭੇਜਣ ਲਈ ਸੰਘਰਸ਼ ਕਰ ਰਹੇ ਹਨ ਜਦਕਿ ਸਿਆਸੀ ਮਤਭੇਦਾਂ ਕਾਰਨ 60 ਅਰਬ ਡਾਲਰ ਦੀ ਅਮਰੀਕੀ ਮਦਦ ਵੀ ਰੁਕੀ ਪਈ ਹੈ। ਜ਼ੈਲੇਂਸਕੀ ਨੇ ਕਿਹਾ ਕਿ ਰੂਸ ਨੇ ਮੂਹਰਲੇ ਮੋਰਚਿਆਂ ਤੱਕ ਆਪਣੀ ਫੌਜ ਦੀ ਪਹੁੰਚ ਬਣਾ ਲਈ ਜਦਕਿ ਯੂਕਰੇਨ ਦੀ ਫੌਜ ਹਥਿਆਰਾਂ, ਹਵਾਈ ਰੱਖਿਆ ਪ੍ਰਣਾਲੀ ਤੇ ਲੰਮੀ ਦੂਰੀ ਤੱਕ ਮਾਰ ਕਰਨ ਵਾਲੇ ਹਥਿਆਰਾਂ ਦੀ ਘਾਟ ਨਾਲ ਜੂਝ ਰਹੀ ਹੈ। -ਏਪੀ
Advertisement
Advertisement