ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ’ਚ ਡਿਗਰੀ ਵੰਡ ਸਮਾਗਮ
ਹਤਿੰਦਰ ਮਹਿਤਾ
ਜਲੰਧਰ, 18 ਦਸੰਬਰ
ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਖਿਆਲਾ ਵਿੱਚ ਸਾਲਾਨਾ ਡਿਗਰੀ ਵੰਡ ਸਮਾਗਮ ਕਰਵਾਇਆ ਗਿਆ। ਚਾਂਸਲਰ ਸੰਤ ਮਨਮੋਹਨ ਸਿੰਘ ਦੀ ਪ੍ਰੇਰਨਾ ਅਤੇ ਉਪ-ਕੁਲਪਤੀ ਡਾ. ਧਰਮਜੀਤ ਸਿੰਘ ਪਰਮਾਰ ਤੇ ਸਕੱਤਰ ਹਰਦਮਨ ਸਿੰਘ ਮਿਨਹਾਸ ਦੀ ਅਗਵਾਈ ਹੇਠ ਕਰਵਾਈ ਗਈ ਕਾਨਵੋਕੇਸ਼ਨ ਦੀ ਸ਼ੁਰੂਆਤ ਮਾਣਯੋਗ ਸ਼ਖ਼ਸੀਅਤਾਂ ਵੱਲੋਂ ਸ਼ਮ੍ਹਾ ਰੌਸ਼ਨ ਕਰ ਕੇ ਕੀਤੀ ਗਈ। ਸਮਾਗਮ ਵਿੱਚ ਸਾਬਕਾ ਐੱਮਪੀ ਐਡਵੋਕੇਟ ਅਵਿਨਾਸ਼ ਰਾਏ ਖੰਨਾ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨ ਵਿਧਾਇਕ ਡਾ. ਇਸ਼ਾਂਕ ਕੁਮਾਰ ਚੱਬੇਵਾਲ ਨੇ ਕਿਹਾ ਕਿ ਸਫ਼ਲਤਾ ਦੇ ਰਾਹ ’ਤੇ ਚੱਲਣ ਲਈ ਸਖ਼ਤ ਮਿਹਨਤ, ਸਮਰਪਣ ਅਤੇ ਸਹੀ ਦਿਸ਼ਾ ਜ਼ਰੂਰੀ ਹੈ। ਸਮਾਗਮ ਵਿੱਚ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. (ਡਾ.) ਧਰਮਜੀਤ ਸਿੰਘ ਪਰਮਾਰ ਨੇ ਯੂਨੀਵਰਸਿਟੀ ਦੀ ਪ੍ਰਾਪਤੀਆਂ ਉੱਤੇ ਰੋਸ਼ਨੀ ਪਾਈ। ਚਾਂਸਲਰ ਸੰਤ ਮਨਮੋਹਨ ਸਿੰਘ ਦੀ ਸਰਪ੍ਰਸਤੀ ਹੇਠ ਹੋਏ ਸਮਾਗਮ ਵਿੱਚ ਕੁੱਲ 431 ਪੋਸਟ-ਗ੍ਰੈਜੂਏਟ ਅਤੇ ਡਾਕਟਰੇਟ ਵਿਦਿਆਰਥੀਆਂ ਨੂੰ ਡਿਗਰੀਆਂ ਵੰਡੀਆਂ ਜਿਨ੍ਹਾਂ ਵਿੱਚੋਂ 8 ਵਿਦਿਆਰਥੀਆਂ ਨੂੰ ਗੋਲਡ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਮਹਿਮਾਨਾਂ ਵਿੱਚ ਉਪ ਪ੍ਰਧਾਨ ਸੰਤ ਸਰਵਣ ਸਿੰਘ, ਰੂਪ ਸਿੰਘ ਡਿਪਟੀ ਰਜਿਸਟਰਾਰ, ਐਸ.ਬੀ.ਬੀ.ਐਸ.ਯੂ. ਦੇ ਮੈਂਬਰ ਅਮਰਜੀਤ ਸਿੰਘ, ਜੋਗਿੰਦਰ ਸਿੰਘ, ਕੁਲਵੰਤ ਸਿੰਘ, ਜੋਗਿੰਦਰ ਸਿੰਘ ਅਜੜਾਮ, ਮਨੋਹਰ ਸਿੰਘ, ਮਨਪ੍ਰੀਤ ਸਿੰਘ, ਹਰਜਿੰਦਰ ਸਿੰਘ ਅਜੜਾਮ, ਐਡਵੋਕੇਟ ਆਰ ਪੀ ਧੀਰ, ਬਲਦੇਵ ਸਿੰਘ ਐਡਵੋਕੇਟ, ਮੰਜੂ ਚਾਵਲਾ, ਰਣਜੀਤ ਸਿੰਘ, ਡਾ. ਅਨੀਤ ਕੁਮਾਰ, ਰਜਿਸਟਰਾਰ, ਡਾ. ਵਿਜੈ ਧੀਰ, ਡੀਨ ਅਕਾਦਮਿਕ, ਵਿਭਾਗਾਂ ਦੇ ਡੀਨ, ਮੁਖੀ ਤੇ ਪ੍ਰੋਫੈਸਰ ਹਾਜ਼ਰ ਸਨ। ਇਸ ਮੌਕੇ ਡਾ. ਹਰਪ੍ਰੀਤ ਸਿੰਘ, ਪੰਜਾਬੀ ਵਿਭਾਗ ਡਾ. ਸਿਮ੍ਰਿਤੀ ਠਾਕੁਰ ਅਤੇ ਇੰਦੂ ਸ਼ਰਮਾ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਡਾ. ਅਨੀਤ ਕੁਮਾਰ, ਰਜਿਸਟਰਾਰ ਨੇ ਵਿਦਿਆਰਥੀਆਂ ਨੂੰ ਚੰਗੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।