ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਬਜ਼ੀਆਂ ’ਚ ਖ਼ੁਰਾਕੀ ਤੱਤਾਂ ਦੀ ਘਾਟ ਤੇ ਪੂਰਤੀ

09:00 AM Feb 10, 2024 IST

ਡਾ. ਬਲਵੀਰ ਕੌਰ, ਡਾ. ਉਪਿੰਦਰ ਸੂੰਧ ਤੇ ਡਾ. ਸੰਜੀਵ ਕੁਮਾਰ ਕਟਾਰੀਆ*

Advertisement

ਹਰ ਫ਼ਸਲ ਦੇ ਵਾਧੇ ਲਈ ਹਵਾ, ਪਾਣੀ, ਧੁੱਪ ਅਤੇ ਸਹੀ ਤਾਪਮਾਨ ਤੋਂ ਇਲਾਵਾ ਵੱਡੇ ਅਤੇ ਛੋਟੇ ਤੱਤਾਂ ਦੀ ਜ਼ਰੂਰਤ ਹੁੰਦੀ ਹੈ। ਵੱਡੇ ਤੱਤਾਂ ਦੀ ਸ਼੍ਰੇਣੀ ਵਿੱਚ ਆਕਸੀਜਨ, ਕਾਰਬਨ, ਹਾਈਡ੍ਰੋਜਨ, ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ, ਕੈਲਸ਼ੀਅਮ, ਮੈਂਗਨੀਸ਼ੀਅਮ ਅਤੇ ਗੰਧਕ ਆਉਂਦੇ ਹਨ ਜਦੋਂਕਿ ਲੋਹਾ, ਜ਼ਿੰਕ, ਮੈਂਗਨੀਜ਼, ਤਾਂਬਾ, ਬੋਰੋਨ, ਮੇਲੀਬਰੇਨਮ ਅਤੇ ਕਲੋਰੀਨ ਤੱਤ ਸੂਖਮ/ਛੋਟੇ ਤੱਤਾਂ ਦੀ ਸ਼੍ਰੇਣੀ ਵਿੱਚ ਆਉਂਦੇ ਹਨ। ਇਹ ਸਾਰੇ ਖ਼ੁਰਾਕੀ ਤੱਤ ਬੂਟੇ ਦੇ ਵਾਧੇ ਅਤੇ ਵਧੀਆ ਝਾੜ ਲਈ ਬਹੁਤ ਹੀ ਮਹੱਤਵਪੂਰਨ ਹਨ। ਫ਼ਸਲ ਵਿੱਚ ਕਿਸੇ ਵੀ ਤੱਤ ਦੀ ਘਾਟ ਆਉਣ ਉਪਰੰਤ ਝਾੜ ’ਤੇ ਮਾੜਾ ਅਸਰ ਪੈਂਦਾ ਹੈ ਜਿਸ ਨਾਲ ਕਾਸ਼ਤਕਾਰਾਂ ਨੂੰ ਆਰਥਿਕ ਘਾਟਾ ਪੈਂਦਾ ਹੈ। ਇਹ ਤੱਤਾਂ ਦੀ ਘਾਟ ਨਾਲ ਬੂਟਿਆਂ ਉੱਤੇ ਕੁਝ ਖ਼ਾਸ ਕਿਸਮ ਦੀਆਂ ਨਿਸ਼ਾਨੀਆਂ ਆਉਂਦੀਆਂ ਹਨ, ਜਿਨ੍ਹਾਂ ਦੀ ਸਹੀ ਪਛਾਣ ਕਰ ਕੇ ਘਾਟ ਵਾਲੇ ਤੱਤਾਂ ਦਾ ਪਤਾ ਲਗਾਇਆ ਜਾ ਸਕਦਾ ਹੈ ਅਤੇ ਸਹੀ ਸਮੇਂ ’ਤੇ ਉਸ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਕਿਸਾਨਾਂ ਨੂੰ ਇਨ੍ਹਾਂ ਘਾਟ ਦੀਆਂ ਨਿਸ਼ਾਨੀਆਂ ਅਤੇ ਰੋਕਥਾਮ ਬਾਰੇ ਜਾਣੂ ਹੋਣਾ ਬਹੁਤ ਜ਼ਰੂਰੀ ਹੈ।
ਨਾਈਟ੍ਰੋਜਨ: ਇਸ ਦੀ ਘਾਟ ਉਨ੍ਹਾਂ ਜ਼ਮੀਨਾਂ ਵਿਚ ਲਗਾਈ ’ਤੇ ਆਉਂਦੀ ਹੈ, ਜਿਨ੍ਹਾਂ ਵਿਚ ਨਾਈਟ੍ਰੋਜਨ ਵਾਲੀ ਰਸਾਇਣਿਕ ਖਾਦਾਂ ਜਾਂ ਗਲਿਆ-ਸੜਿਆ ਮੱਲੜ ਜਾਂ ਦੇਸੀ ਰੂੜੀ ਨਾ ਪਾਈ ਹੋਵੇ। ਇਸ ਤੱਤ ਦੀ ਘਾਟ ਦੀਆਂ ਨਿਸ਼ਾਨੀਆਂ ਸਭ ਤੋਂ ਪਹਿਲਾਂ ਪੁਰਾਣੇ ਪੱਤਿਆਂ ਉੱਪਰ ਦਿਖਾਈ ਦਿੰਦੀਆਂ ਹਨ। ਸਭ ਤੋਂ ਪਹਿਲਾਂ ਪੱਤਾ ਨੋਕ ਤੋਂ ਪੀਲਾ ਪੈਣਾ ਸ਼ੁਰੂ ਹੋ ਜਾਂਦਾ ਹੈ ਅਤੇ ਬਾਅਦ ਵਿੱਚ ਪਿਲੱਤਣ ਪੱਤੇ ਦੀ ਮੁੱਖ ਨਾੜੀ ਦੇ ਨਾਲ-ਨਾਲ ਵਧਦੀ ਹੋਈ ਪੱਤੇ ਦੇ ਮੁੱਢ ਤੱਕ ਪਹੁੰਚ ਜਾਂਦੀ ਹੈ। ਬੂਟਿਆਂ ਦਾ ਵਾਧਾ ਰੁਕ ਜਾਂਦਾ ਹੈ ਅਤੇ ਬੂਟੇ ਨੂੰ ਸ਼ਾਖਾਵਾਂ ਅਤੇ ਫਲ-ਫੁੱਲ ਘੱਟ ਲੱਗਦੇ ਹਨ। ਪੌਦਿਆਂ ਦਾ ਕੂਲਾਪਣ ਘਟ ਜਾਂਦਾ ਹੈ।
ਰੋਕਥਾਮ: ਫ਼ਸਲ ਦੀ ਸ਼ਿਫਾਰਸ਼ ਕੀਤੀ ਰੂੜੀ ਅਤੇ ਨਾਈਟ੍ਰੋਜਨ ਦੀ ਖਾਦ ਸਹੀ ਮਾਤਰਾ ਵਿੱਚ ਸਹੀ ਸਮੇਂ ’ਤੇ ਵਰਤੋਂ ਕਰੋ।
ਫਾਸਫੋਰਸ: ਇਸ ਦੀ ਘਾਟ ਰੇਤਲੀਆਂ ਅਤੇ ਜੈਵਿਕ ਮਾਦੇ ਦੀ ਘਾਟ ਵਾਲੀਆਂ ਜ਼ਮੀਨਾਂ ਵਿੱਚ ਆਉਂਦੀ ਹੈ। ਜਿਨ੍ਹਾਂ ਜ਼ਮੀਨਾਂ ਵਿੱਚ ਲੋਹੇ ਅਤੇ ਐਲੂਮੀਨੀਅਮ ਦੇ ਆਕਸਾਈਡ ਅਤੇ ਕੈਲਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਉੱਥੇ ਫਾਸਫੋਰਸ ਦੀ ਪ੍ਰਾਪਤੀ ਤੋਂ ਮਾੜਾ ਅਸਰ ਪੈਂਦਾ ਹੈ। ਜਿਸ ਬੂਟੇ ਦੀ ਫਾਸਫੋਰਸ ਦੀ ਘਾਟ ਆ ਜਾਂਦੀ ਹੈ, ਇਸ ਤੱਤ ਦੀ ਘਾਟ ਨਾਲ ਬੂਟੇ ਦੇ ਪੁਰਾਣੇ ਪੱਤੇ ਗੂੜ੍ਹੇ ਹਰੇ ਹੋ ਕੇ ਬਾਅਦ ਵਿੱਚ ਨੁੱਕਰਾਂ ਤੋਂ ਜਾਮਣੀ ਰੰਗ ਦੇ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਨਾਲ ਹੌਲੀ ਹੌਲੀ ਸਾਰੇ ਪੱਤੇ ਵਿੱਚ ਮੁੱਢ ਤੱਕ ਜਾਮਣੀਪਣ ਆ ਜਾਂਦਾ ਹੈ। ਜ਼ਿਆਦਾ ਘਾਟ ਹੋਣ ਦੀਆਂ ਹਾਲਤਾਂ ਵਿੱਚ ਪੂਰਾ ਬੂਟਾ ਹੀ ਜਾਮਣੀ ਹੋ ਜਾਂਦਾ ਹੈ ਅਤੇ ਬੂਟੇ ਦਾ ਵਾਧਾ ਰੁਕ ਜਾਂਦਾ ਹੈ। ਪੱਤਿਆਂ ਦੇ ਨਾਲ-ਨਾਲ ਫੁੱਲ ਵੀ ਜਾਮਣੀ ਹੋ ਜਾਂਦੇ ਹਨ, ਜੋ ਕਿ ਮੰਡੀਕਰਨ ਯੋਗ ਨਹੀਂ ਹੁੰਦੇ।
ਰੋਕਥਾਮ: ਫ਼ਸਲ ਮੁਤਾਬਕ ਸ਼ਿਫਾਰਸ਼ ਕੀਤੀ ਹੋਈ ਫਾਸਫੋਰਸ ਖਾਦ ਦੀ ਮਾਤਰਾ ਜ਼ਮੀਨ ਵਿੱਚ ਬਿਜਾਈ ਸਮੇਂ ਪਾਉ। ਫਾਸਫੋਰਸ ਖਾਦਾਂ ਦੀ ਘੁਲਣਸ਼ੀਲਤਾ ਘੱਟ ਹੋਣ ਕਰ ਕੇ ਇਨ੍ਹਾਂ ਦੀ ਵਰਤੋਂ ਬੀਜ/ ਬੂਟੇ ਦੀਆਂ ਜੜ੍ਹਾਂ ਦੇ ਨੇੜੇ ਕਰੋ।
ਪੋਟਾਸ਼ੀਅਮ: ਰੇਤਲੀਆਂ ਅਤੇ ਘੱਟ ਜੈਵਿਕ ਮਾਦੇ ਵਾਲੀਆਂ ਜ਼ਮੀਨਾਂ ਵਿਚ ਇਸ ਤੱਤ ਦੀ ਘਾਟ ਪਾਈ ਜਾਂਦੀ ਹੈ। ਇਸ ਤੋਂ ਇਲਾਵਾ ਪੋਟਾਸ਼ੀਅਮ ਵਾਲੀ ਖਾਦਾਂ ਨਾ ਪਾਉਣ ਵਾਲੀਆਂ ਜ਼ਮੀਨਾਂ ਵਿੱਚ ਇਸ ਦੀ ਘਾਟ ਅਕਸਰ ਆਉਂਦੀ ਹੈ। ਇਸ ਤੱਤ ਦੀ ਘਾਟ ਨਾਲ ਪੁਰਾਣੇ ਪੱਤਿਆਂ ਦੇ ਕੰਢੇ ਅਤੇ ਨੁੱਕਰਾਂ ਪੀਲੀਆ ਹੋ ਜਾਂਦੀਆਂ ਹਨ। ਇਹ ਪੀਲਾਪਣ ਪੱਤੇ ਦੇ ਮੁੱਢ ਵੱਲ ਵਧਦਾ ਹੈ। ਜਿਵੇਂ ਜਿਵੇਂ ਪੀਲਾਪਣ ਵਧਦਾ ਹੈ, ਪੱਤੇ ਦਾ ਪਹਿਲਾਂ ਪੀਲਾ ਪਿਆ ਹਿੱਸਾ ਭੂਰਾ ਹੋ ਜਾਂਦਾ ਹੈ ਜੋ ਕਿ ਪੱਤੇ ਤੇ ਸਾੜ੍ਹ ਦੀ ਤਰ੍ਹਾਂ ਲਗਦਾ ਹੈ। ਜ਼ਿਆਦਾ ਘਾਟ ਦੀਆਂ ਹਾਲਤਾਂ ਵਿੱਚ ਪੁਰਾਣੇ ਅਤੇ ਪੱਤੇ ਭੂਰੇ ਹੋ ਜਾਂਦੇ ਹਨ। ਪੱਤਿਆਂ ਦੀ ਕੰਢੇ ਹੇਠਾਂ ਦਾ ਉਪਰ ਵੱਲ ਨੂੰ ਮੁੜ ਜਾਂਦੇ ਹਨ।
ਰੋਕਥਾਮ: ਫ਼ਸਲ ਮੁਤਾਬਕ ਬਿਜਾਈ ਸਮੇਂ ਪੋਟਾਸ਼ੀਅਮ ਵਾਲੀ ਖਾਦ ਦੀ ਸਿਫ਼ਾਰਸ਼ ਮਾਤਰਾ ਪਾਉ।
ਗੰਧਕ: ਗੰਧਕ ਦੀ ਘਾਟ ਰੇਤਲੀਆਂ, ਘੱਟ ਜੈਵਿਕ ਮਾਦੇ ਵਾਲੀਆਂ ਅਤੇ ਨਹਿਰੀ ਪਾਣੀ ਦੀ ਸਿੰਜਾਈ ਵਾਲੀਆਂ ਜ਼ਮੀਨਾਂ ਵਿੱਚ ਵਧੇਰੇ ਆਉਂਦੀ ਹੈ। ਇਸ ਤੱਤ ਦੀ ਘਾਟ ਸਭ ਤੋਂ ਪਹਿਲਾਂ ਨਵੇਂ ਪੱਤਿਆਂ ’ਤੇ ਆਉਂਦੀ ਹੈ, ਜੋ ਕਿ ਹਲਕੇ ਹਰੇ ਤੋਂ ਪੀਲੇ ਹੋ ਜਾਂਦੇ ਹਨ ਜਦੋਂਕਿ ਪੱਤਿਆਂ ਦੀਆਂ ਹਰੀਆਂ ਹੀ ਰਹਿੰਦੀਆਂ ਹਨ। ਬੂਟੇ ਦੀ ਘਾਟ ਵਧਣ ਦੀ ਹਾਲਤ ਵਿੱਚ ਪੂਰਾ ਪੱਤਾ ਹੀ ਪੀਲਾ ਪੈ ਜਾਂਦਾ ਹੈ। ਕਈ ਵਾਰ ਪੱਤੇ ਦੀ ਮੁੱਢ ਨਾੜ ਉਭਰੀ ਹੋਈ ਨਜ਼ਰ ਆਉਂਦੀ ਹੈ। ਬੂਟੇ ਕਮਜ਼ੋਰ ਹੋ ਜਾਂਦੇ ਹਨ ਅਤੇ ਇਨ੍ਹਾਂ ਦਾ ਪੂਰਾ ਵਾਧਾ ਨਹੀਂ ਹੁੰਦਾ, ਜਿਸ ਨਾਲ ਝਾੜ ’ਤੇ ਮਾੜਾ ਅਸਰ ਪੈਂਦਾ ਹੈ।
ਰੋਕਥਾਮ: ਘਾਟ ਵਾਲੀਆਂ ਜ਼ਮੀਨਾਂ ਵਿੱਚ ਸਿੰਗਲ ਸੁਪਰ ਫਾਸਫੋਰਸ ਦੀ ਵਰਤੋਂ ਨੂੰ ਤਰਜੀਹ ਦਿਉ। ਬਿਜਾਈ ਵੇਲੇ 50-100 ਕਿਲੋ ਜਿਪਸਮ ਪ੍ਰਤੀ ਏਕੜ ਦੀ ਵਰਤੋਂ ਕਰੋਂ ਤਾਂ ਜੋ ਇਸ ਘਾਟ ਤੋਂ ਬਚਿਆ ਜਾ ਸਕੇ।
ਮੈਂਗਨੀਜ: ਰੇਤਲੀਆਂ ਅਤੇ ਕੱਲਰ ਵਾਲੀਆਂ ਜ਼ਮੀਨਾਂ ਵਿੱਚ ਇਸ ਦੀ ਘਾਟ ਆਉਂਦੀ ਹੈ। ਇਸ ਦੀ ਘਾਟ ਨਾਲ ਨਵੇਂ ਪੱਤਿਆਂ ਉਪਰ ਨਾੜੀਆਂ ਵਿਚਕਾਰਲਾ ਹਿੱਸਾ ਪੀਲਾ ਪੈ ਜਾਂਦਾ ਹੈ ਜਦੋਂਕਿ ਨਾੜੀਆਂ ਹਰੀਆਂ ਹੀ ਰਹਿੰਦੀਆਂ ਹਨ। ਬਾਅਦ ਵਿੱਚ ਪੀਲੇ ਹਿੱਸੇ ਵਿੱਚ ਭੂਰੇ ਲਾਲ ਜਾਂ ਭੂਰੇ ਕਾਲੇ ਜਾਂ ਸਲੇਟੀ ਗੁਲਾਬੀ ਰੰਗ ਦੀ ਧੱਬੇ ਪੈ ਜਾਂਦੇ ਹਨ। ਜ਼ਿਆਦਾ ਘਾਟ ਵਿੱਚ ਧੱਬਿਆਂ ਵਾਲਾ ਹਿੱਸਾ ਮਰ ਜਾਂਦਾ ਹੈ।
ਰੋਕਥਾਮ: ਇਸ ਤੱਤ ਦੀ ਘਾਟ ਦੀ ਰੋਕਥਾਮ ਲਈ 0.2-0.5 ਫ਼ੀਸਦੀ ਮੈਂਗਨੀਜ ਸਲਫੇਟ (200-500 ਗ੍ਰਾਮ/100 ਲਿਟਰ ਪਾਣੀ) ਦੇ ਘੋਲ ਦਾ ਛਿੜਕਾਅ ਕਰੋ। ਹਫ਼ਤੇ ਹਫ਼ਤੇ ਬਾਅਦ 2 ਤੋਂ 4 ਛਿੜਕਾਅ ਘਾਟ ਅਨੁਸਾਰ ਕਰੋ।
ਲੋਹਾ: ਰੇਤਲੀਆਂ, ਕੱਲਰ ਅਤੇ ਸੇਮ ਵਾਲੀਆਂ ਜ਼ਮੀਨਾਂ ਵਿੱਚ ਇਸ ਤੱਤ ਦੀ ਘਾਟ ਆਉਂਦੀ ਹੈ। ਤਾਬਾਂ, ਜ਼ਿੰਕ ਅਤੇ ਫਾਸਫੋਰਸ ਤੱਤਾਂ ਦੀ ਜ਼ਿਆਦਾ ਮਾਤਰਾ ਨਾਲ ਵੀ ਇਸ ਤੱਤ ਦੀ ਘਾਟ ਹੋ ਜਾਂਦੀ ਹੈ। ਇਸ ਤੱਤ ਦੀ ਘਾਟ ਨਾਲ ਨਵੇਂ ਪੱਤਿਆਂ ਦੀਆਂ ਨਾੜੀਆਂ ਵਿਚਕਾਰਲਾ ਹਿੱਸਾ ਪੀਲਾ ਪੈ ਜਾਂਦਾ ਹੈ ਜਦੋਂਕਿ ਪੁਰਾਣੇ ਪੱਤੇ ਹਰੇ ਹੀ ਰਹਿੰਦੇ ਹਨ। ਇਸ ਤੱਤ ਦੀ ਘਾਟ ਵਧਣ ਨਾਲ ਨਵੇਂ ਪੱਤਿਆਂ ਦੀਆਂ ਨਾੜੀਆਂ ਵੀ ਪੀਲੀਆਂ ਪੈ ਜਾਂਦੀਆਂ ਹਨ। ਜੇ ਘਾਟ ਬਹੁਤ ਜ਼ਿਆਦਾ ਹੋ ਜਾਵੇ ਤੇ ਨਵੇਂ ਨਿੱਕਲੇ ਪੱਤਿਆਂ ਵਿਚ ਹਰਾਪਣ ਬਿਲਕੁਲ ਖ਼ਤਮ ਹੋ ਜਾਂਦਾ ਹੈ ਅਤੇ ਚਿੱਟੇ ਪੱਤੇ ਨਿਕਲ ਲੱਗ ਪੈਂਦੇ ਹਨ।
ਰੋਕਥਾਮ: ਇਸ ਦੀ ਘਾਟ ਪੂਰਤੀ ਲਈ 0.2-0.5 ਫ਼ੀਸਦੀ ਫੈਰਸ ਸਲਫੇਟ (200-500 ਗ੍ਰਾਮ/ 100 ਲਿਟਰ ਪਾਣੀ ਵਿੱਚ) ਦੇ ਘੋਲ ਦਾ ਛਿੜਕਾਅ ਕਰੋ। ਇਸ ਘੋਲ ਦੇ 2-3 ਛਿੜਕਾਅ ਹਫ਼ਤੇ-ਹਫ਼ਤੇ ਦੇ ਵਕਫੇ ਅਤੇ ਘਾਟ ਅਨੁਸਾਰ ਕਰੋ।
ਕਿਸਾਨਾਂ ਨੂੰ ਮਿੱਟੀ ਦੀ ਪਰਖ ਜ਼ਰੂਰ ਕਰਵਾਉਣੀ ਚਾਹੀਦੀ ਹੈ, ਤਾਂ ਜੋ ਮਿੱਟੀ ਦੇ ਸਿਹਤ ਬਾਰੇ ਅਤੇ ਇਸ ਵਿਚ ਘਾਟ ਆਉਣ ਵਾਲੇ ਤੱਤਾਂ ਦਾ ਪਤਾ ਲਗਾ ਕੇ ਉਨ੍ਹਾਂ ਦੀ ਸਹੀ ਸਮੇਂ ’ਤੇ ਪੂਰਤੀ ਕਰ ਕੇ ਫ਼ਸਲ ਨੂੰ ਤੱਤਾਂ ਦੀ ਘਾਟ ਤੋਂ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ।
*ਕ੍ਰਿਸ਼ੀ ਵਿਗਿਆਨ ਕੇਂਦਰ, ਨੂਰਮਹਿਲ (ਜਲੰਧਰ)।

Advertisement
Advertisement