ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਲੁਧਿਆਣਾ ਵਿੱਚ ਹੋਈਆਂ ਰੱਖਿਆ ਸੇਵਾਵਾਂ ਦੀਆਂ ਪ੍ਰੀਖਿਆਵਾਂ

06:52 AM Sep 02, 2024 IST
ਪ੍ਰੀਖਿਆ ਦੇਣ ਮਗਰੋਂ ਸੈਂਟਰ ਵਿੱਚੋਂ ਬਾਹਰ ਆਉਂਦੇ ਹੋਏ ਉਮੀਦਵਾਰ। -ਫੋਟੋ: ਅਸ਼ਵਨੀ ਧੀਮਾਨ

ਸਤਵਿੰਦਰ ਬਸਰਾ
ਲੁਧਿਆਣਾ, 1 ਸਤੰਬਰ
ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ)/ਨਵਲ ਅਕੈਡਮੀ (ਐਨਏ) ਅਤੇ ਕੰਬਾਈਡ ਡਿਫੈਂਸ ਸਰਵਿਸਿਜ਼ (ਸੀਡੀਐੱਸ) ਦੀਆਂ ਪ੍ਰੀਖਿਆਵਾਂ ਅੱਜ ਲੁਧਿਆਣਾ ਜ਼ਿਲ੍ਹੇ ਵਿੱਚ ਸ਼ਾਂਤੀਪੂਰਨ ਸੰਪੰਨ ਹੋਈਆਂ। ਐੱਨਡੀਏ/ਐੱਨਏ ਪ੍ਰੀਖਿਆ ਦੋ ਸੈਸ਼ਨਾਂ ਵਿੱਚ ਕਰਵਾਈ ਗਈ। ਇਨ੍ਹਾਂ ਵਿੱਚ ਸਵੇਰੇ 10 ਵਜੇ ਤੋਂ 12:30 ਵਜੇ (ਸਵੇਰ ਦੀ ਸ਼ਿਫਟ) ਅਤੇ ਦੁਪਹਿਰ 2 ਵਜੇ ਤੋਂ ਸ਼ਾਮ 4:30 ਵਜੇ (ਸ਼ਾਮ ਦੀ ਸ਼ਿਫਟ), ਸਵੇਰ ਦੀ ਸ਼ਿਫਟ ਵਿੱਚ ਕੁੱਲ 3218 ਵਿਦਿਆਰਥੀਆਂ ਵਿੱਚੋਂ 1989 ਪ੍ਰੀਖਿਆਰਥੀ ਆਏ ਜਿਨ੍ਹਾਂ ਵਿੱਚ 1346 ਲੜਕੇ ਅਤੇ 643 ਲੜਕੀਆਂ ਸਨ ਜਦਕਿ 1229 ਪ੍ਰੀਖਿਆਰਥੀ ਗੈਰ-ਹਾਜ਼ਰ ਰਹੇ। ਸ਼ਾਮ ਦੀ ਸ਼ਿਫਟ ਵਿੱਚ 1338 ਲੜਕੇ ਅਤੇ 644 ਲੜਕੀਆਂ ਸਮੇਤ 1982 ਹਾਜ਼ਰ ਹੋਏ ਅਤੇ 1236 ਉਮੀਦਵਾਰ ਗੈਰ-ਹਾਜ਼ਰ ਰਹੇ।
ਸੀਡੀਐਸ ਦੀ ਪ੍ਰੀਖਿਆ ਸਵੇਰੇ 9 ਵਜੇ ਤੋਂ 11 ਵਜੇ, ਦੁਪਹਿਰ 12 ਤੋਂ 2 ਵਜੇ ਅਤੇ ਦੁਪਹਿਰ 3 ਤੋਂ ਸ਼ਾਮ 5 ਵਜੇ ਤੱਕ ਤਿੰਨ ਸ਼ਿਫਟਾਂ ਵਿੱਚ ਕਰਵਾਈ ਗਈ ਸੀ। ਕੁੱਲ 1203 ਉਮੀਦਵਾਰਾਂ ਵਿੱਚੋਂ 625 ਉਮੀਦਵਾਰ ਹਾਜ਼ਰ ਹੋਏ ਜਿਨ੍ਹਾਂ ਵਿੱਚ 432 ਲੜਕੇ ਅਤੇ 193 ਲੜਕੀਆਂ ਸਨ ਅਤੇ ਪਹਿਲੀ ਸ਼ਿਫਟ ਵਿੱਚ 578 ਗੈਰ-ਹਾਜ਼ਰ ਰਹੇ। ਦੂਸਰੀ ਸ਼ਿਫਟ ਵਿੱਚ 624 ਉਮੀਦਵਾਰ ਹਾਜ਼ਰ ਹੋਏ ਜਿਨ੍ਹਾਂ ਵਿੱਚ 428 ਲੜਕੇ ਅਤੇ 196 ਲੜਕੀਆਂ ਸਨ ਜਦਕਿ 579 ਗੈਰ-ਹਾਜ਼ਰ ਰਹੇ। ਤੀਜੀ ਸ਼ਿਫਟ ਵਿੱਚ ਕੁੱਲ 529 ਉਮੀਦਵਾਰਾਂ ਵਿੱਚੋਂ 280 ਲੜਕੇ ਆਏ ਅਤੇ 249 ਗੈਰ-ਹਾਜ਼ਰ ਰਹੇ। ਇਹ ਪ੍ਰੀਖਿਆ 14 ਕੇਂਦਰਾਂ ਵਿੱਚ ਹੋਈ ਜਿੱਥੇ ਜੈਮਰ ਵੀ ਲਗਾਏ ਗਏ ਸਨ। ਪ੍ਰੀਖਿਆ ਕੇਂਦਰਾਂ ਦੇ ਅੰਦਰ ਅਤੇ ਬਾਹਰ 104 ਸੁਰੱਖਿਆ ਕਰਮਚਾਰੀ ਵੀ ਤਾਇਨਾਤ ਕੀਤੇ ਗਏ ਸਨ। ਮੋਬਾਈਲ ਫੋਨ, ਆਈਟੀ ਗੈਜੇਟਸ, ਬਲੂਟੁੱਥ ਅਤੇ ਕਿਸੇ ਵੀ ਹੋਰ ਸੰਚਾਰ ਉਪਕਰਨਾਂ ’ਤੇ ਪ੍ਰੀਖਿਆ ਕੇਂਦਰਾਂ ਦੇ ਅੰਦਰ ਪੂਰਨ ਤੌਰ ’ਤੇ ਪਾਬੰਦੀ ਲਗਾਈ ਗਈ ਸੀ। ਲੁਧਿਆਣਾ ਦੇ ਜ਼ਿਲ੍ਹਾ ਸਕੂਲਾਂ/ਕਾਲਜਾਂ ਵਿੱਚ ਪ੍ਰੀਖਿਆ ਕੇਂਦਰ ਬਣਾਏ ਗਏ, ਉਨ੍ਹਾਂ ਵਿੱਚ ਗੁਰੂ ਨਾਨਕ ਪਬਲਿਕ ਸਕੂਲ, ਖ਼ਾਲਸਾ ਕਾਲਜ (ਲੜਕੀਆਂ), ਸਰਕਾਰੀ ਕਾਲਜ (ਲੜਕੀਆਂ) (ਸਬ ਸੈਂਟਰ-ਏ), ਸਰਕਾਰੀ ਕਾਲਜ (ਲੜਕੀਆਂ) (ਸਬ ਸੈਂਟਰ-ਬੀ), ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ (ਸਬ ਸੈਂਟਰ-ਏ), ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ (ਸਬ ਸੈਂਟਰ-ਬੀ), ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ, ਐਮਬੀਏ ਬਲਾਕ, ਨਨਕਾਣਾ ਸਾਹਿਬ ਪਬਲਿਕ ਸਕੂਲ ਅਤੇ ਡੀਏਵੀ ਪਬਲਿਕ ਸਕੂਲ (ਦੋ ਬਲਾਕ) ਆਦਿ ਸ਼ਾਮਲ ਸਨ।

Advertisement

Advertisement