ਟੂ ਪਲੱਸ ਟੂ: ਭਾਰਤ ਤੇ ਅਮਰੀਕਾ ਨੇ ਰੱਖਿਆ ਸਹਿਯੋਗ ਮਜ਼ਬੂਤ ਬਣਾਉਣ ਲਈ ਵਿਆਪਕ ਚਰਚਾ ਕੀਤੀ
12:04 PM Nov 10, 2023 IST
ਨਵੀਂ ਦਿੱਲੀ, 10 ਨਵੰਬਰ
ਭਾਰਤ ਅਤੇ ਅਮਰੀਕਾ ਨੇ ਰੱਖਿਆ ਉਦਯੋਗਾਂ ਦੇ ਖੇਤਰ ਵਿੱਚ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ, ਹਿੰਦ ਪ੍ਰਸ਼ਾਤ ਹਿੱਸੇਦਾਰੀ ਵਧਾਉਣ ਅਤੇ ਮਹੱਤਵਪੂਰਨ ਖਣਜਿਾਂ ਅਤੇ ਉੱਚ ਪੱਧਰੀ ਤਕਨੀਦੀ ਖੇਤਰਾਂ ਵਿੱਚ ਸਹਿਯੋਗ ਨੂੰ ਉਤਸ਼ਾਹਤਿ ਕਰਨ ਲਈ ਆਪਣੀ ਕੌਮਾਂਤਰੀ ਰਣਨੀਤਕ ਭਾਈਵਾਲੀ ਨੂੰ ਵਧਾਉਣ ਅੱਜ ਵਿਆਪਕ ਚਰਚਾ ਕੀਤੀ। ‘ਟੂ ਪਲੱਸ ਟੂ’ ਮੰਤਰੀ ਪੱਧਰੀ ਵਾਰਤਾ ਵਿੱਚ ਅਮਰੀਕੀ ਵਫ਼ਦ ਦੀ ਅਗਵਾਈ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਕੀਤੀ। ਭਾਰਤੀ ਵਫ਼ਦ ਦੀ ਅਗਵਾਈ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ।
Advertisement
Advertisement