For the best experience, open
https://m.punjabitribuneonline.com
on your mobile browser.
Advertisement

ਸਿਆਸੀ ਆਗੂਆਂ ਦੀ ਦਲ-ਬਦਲੀ ਖ਼ਤਰਨਾਕ ਵਰਤਾਰਾ: ਉਗਰਾਹਾਂ

07:38 AM May 14, 2024 IST
ਸਿਆਸੀ ਆਗੂਆਂ ਦੀ ਦਲ ਬਦਲੀ ਖ਼ਤਰਨਾਕ ਵਰਤਾਰਾ  ਉਗਰਾਹਾਂ
ਕਨਵੈਨਸ਼ਨ ਨੂੰ ਸੰਬੋਧਨ ਕਰਦੇ ਹੋਏ ਭਾਕਿਯੂ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ।
Advertisement

ਇਕਬਾਲ ਸਿੰੰਘ ਸ਼ਾਂਤ
ਡੱਬਵਾਲੀ, 13 ਮਈ
ਭਾਕਿਯੂ (ਏਕਤਾ) ਉਗਰਾਹਾਂ ਦੇ ਕੌਮੀ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਮੌਜੂਦਾ ਲੋਕ ਸਭਾ ਚੋਣਾਂ ’ਚ ਦਲ-ਬਦਲਣ ਨੂੰ ਦੇਸ਼ ਤੇ ਸਮਾਜ ਲਈ ਖਤਰਨਾਕ ਵਰਤਾਰਾ ਦੱਸਿਆ ਹੈ। ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਦੇਸ਼ ਚਲਾਉਣ ਵਾਲੇ ਵੱਡੇ ਆਗੂਆਂ ਦੀਆਂ ਤਕਰੀਰਾਂ ਵਿੱਚੋਂ ਵਿਕਾਸ ਦਾ ਮੁੱਦਾ ਗਾਇਬ ਹੈ। ਸ੍ਰੀ ਉਗਰਾਹਾਂ ਨੇ ਪਿੰਡ ਸਕਤਾਖੇੜਾ ਵਿੱਚ ਜਥੇਬੰਦੀ ਦੀ ਜ਼ਿਲ੍ਹਾ ਕਨਵੈਨਸ਼ਨ ਮਗਰੋਂ ਮੀਡੀਆ ਨਾਲ ਗੱਲਬਾਤ ਦੌਰਾਨ ਇਸ ਵਰਤਾਰੇ ਨੂੰ ਵਿਸ਼ਵ ਭਰ ਦੇ ਸਿਆਸੀ, ਆਰਥਿਕ ਤੇ ਸਮਾਜਿਕ ਸੰਕਟ ਦਾ ਹਿੱਸਾ ਦੱਸਿਆ। ਕਿਸਾਨ ਆਗੂ ਨੇ ਕਿਹਾ ਕਿ ਸਿਆਸੀ ਆਗੂ ਤਿੰਨ-ਤਿੰਨ ਪਾਰਟੀਆਂ ਬਦਲ ਕੇ ਪਲਾਂ ਵਿੱਚ ਘਰ ਵਾਪਸੀ ਵੀ ਕਰ ਜਾਂਦੇ ਹਨ ਜੋ ਕਿ ਗਲਤ ਹੈ। ਸ੍ਰੀ ਉਗਰਾਹਾਂ ਨੇ ਕਿਹਾ ਕਿ ਦਿੱਲੀ ਅੰਦੋਲਨ ਮਗਰੋਂ ਕਿਸਾਨਾਂ ਦੇ ਸਵਾਲਾਂ ਤੋਂ ਸਿਆਸੀ ਪਾਰਟੀਆਂ ਘਬਰਾਹਟ ਵਿੱਚ ਹਨ। ਸਿਆਸੀ ਆਗੂ ਲੋਕ ਸੱਥਾਂ ’ਚ ਆਉਣ ਤੋਂ ਝਿਜਕਣ ਲੱਗੇ ਹਨ। ਉਨ੍ਹਾਂ ਕਿਸਾਨਾਂ ਨੂੰ ਸਿਆਸੀ ਲੋਕਾਂ ਨੂੰ ਲਗਾਤਾਰ ਸਵਾਲ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਜਥੇਬੰਦੀ ਦਾ ਸੰਘਰਸ਼ ਹਰਿਆਣਾ ’ਚ ਹਾਲੇ ਮੁੱਢਲੇ ਪੜਾਅ ’ਤੇ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਹੱਕ ਸਿਰਫ਼ ਏਕੇ ਅਤੇ ਸੰਘਰਸ਼ ਨਾਲ ਹੀ ਲਏ ਜਾ ਸਕਦੇ ਹਨ।
ਇਸ ਮੌਕੇ ਹਰਿਆਣਾ ਇਕਾਈ ਦੇ ਸੂਬਾ ਪ੍ਰਧਾਨ ਮਾਸਟਰ ਕੰਵਰਜੀਤ ਸਿੰਘ ਤੇ ਹਰਿਆਣਾ ਇਕਾਈ (ਮਹਿਲਾ) ਦੀ ਸੂਬਾ ਪ੍ਰਧਾਨ ਚਰਨਜੀਤ ਕੌਰ ਨੇ ਆਪਣੇ ਵਿਚਾਰ ਰੱਖੇ। ਇਸ ਮੌਕੇ ਸੂਬਾ ਜਨਰਲ ਸਕੱਤਰ ਬਲਜੀਤ ਸਿੰਘ ਸਿੰਘਪੁਰਾ, ਜ਼ਿਲ੍ਹਾ ਪ੍ਰਧਾਨ ਰਘਬੀਰ ਸਿੰਘ ਨਕੌੜਾ, ਜ਼ਿਲ੍ਹਾ ਜਨਰਲ ਸਕੱਤਰ ਭੁਪਿੰਦਰ ਸਿੰਘ ਡੱਬਵਾਲੀ, ਜਸਵੰਤ ਸਿੰਘ, ਸੁੰਦਰਪਾਲ, ਮਨਦੀਪ ਸਿੰਘ ਵੀ ਮੌਜੂਦ ਸਨ। ਸ੍ਰੀ ਉਗਰਾਹਾਂ ਨੇ ਲੋਕਾਂ ਨੂੰ ਸਿਹਤ ਸੰਭਾਲ ਤੇ ਮਾਰੂ ਬਿਮਾਰੀ ਕੈਂਸਰ ਤੋਂ ਬਚਾਅ ਲਈ ਫਰਿੱਜ ਤੇ ਮੋਬਾਈਲ ਦੀ ਸੰਜਮ ਨਾਲ ਵਰਤੋਂ ਕਰਨ ਲਈ ਕਿਹਾ।

Advertisement

Advertisement
Advertisement
Author Image

joginder kumar

View all posts

Advertisement