ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਿਰੋਧੀਆਂ ਨੂੰ ਡੋਬਣ ਲਈ ਦਲ ਬਦਲੂ ਹੀ ਕਾਫ਼ੀ: ਗੜ੍ਹੀ

06:34 AM Apr 23, 2024 IST

ਪੱਤਰ ਪ੍ਰੇਰਕ
ਬੰਗਾ, 22 ਅਪਰੈਲ
ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਵਿਰੋਧੀ ਧਿਰਾਂ ਨੂੰ ਡੋਬਣ ਲਈ ਦਲ ਬਦਲ ਕੇ ਆਏ ਉਮੀਦਵਾਰ ਹੀ ਕਾਫ਼ੀ ਹਨ। ਉਹ ਇਸ ਹਲਕੇ ’ਚ ਪਾਰਟੀ ਦੀ ਸਥਿਤੀ ਜਾਣਨ ਲਈ ਪੁੱਜੇ ਸਨ। ਉਨ੍ਹਾਂ ਦਾਅਵਾ ਕੀਤਾ ਕਿ ਜਿਹੜੇ ਉਮੀਦਵਾਰ ਆਪਣੀ ਪਾਰਟੀ ਦੇ ਸਕੇ ਨਹੀਂ ਹੋ ਸਕੇ, ਉਹ ਲੋਕਾਂ ਨਾਲ ਵੀ ਇਮਾਨਦਾਰੀ ਦਾ ਰਿਸ਼ਤਾ ਨਹੀਂ ਨਿਭਾ ਸਕਦੇ। ਪਾਰਟੀ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਇਸ ਵਾਰ ਸਮਾਜਿਕ ਤਬਦੀਲੀ ਤੇ ਆਰਥਿਕ ਮੁਕਤੀ ਦੇ ਮਿਸ਼ਨ ਨੂੰ ਸਮਰਪਿਤ ਬਸਪਾ ਦੇ ਹੱਕ ’ਚ ਜਿੱਤਾਂ ਦਰਜ ਹੋਣ ਦਾ ਮਾਹੌਲ ਸਿਰਜ ਹੋ ਚੁੱਕਾ ਹੈ। ਇਸ ਦੌਰਾਨ ਬਸਪਾ ਦੇ ਵਿਧਾਇਕ ਨਛੱਤਰ ਪਾਲ ਨੇ ਵੀ ਪੱਛੜੇ ਵਰਗਾਂ ਨੂੰ ਸਮੇਂ ਦਾ ਹਾਣੀ ਬਣਨ ਲਈ ਬਸਪਾ ਦੇ ਬੈਨਰ ਹੇਠ ਲਾਮਬੰਦ ਹੋਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਦੁਆਬੇ ਦੇ ਨਾਲ-ਨਾਲ ਹੁਣ ਮਾਝਾ ਅਤੇ ਮਾਲਵਾ ਅੰਦਰ ਵੀ ਬਸਪਾ ਦਾ ਆਧਾਰ ਮਜ਼ਬੂਤ ਹੋ ਚੁੱਕਾ ਹੈ ਅਤੇ ਪਾਰਟੀ ਵਰਕਰਾਂ ਵੱਲੋਂ ਆਪਣੇ ਉਮੀਦਵਾਰਾਂ ਦੀ ਜਿੱਤ ਯਕੀਨੀ ਬਣਾਉਣ ਲਈ ਬੂਥ ਪੱਧਰ ’ਤੇ ਪਹਿਰੇਦਾਰੀ ਕੀਤੀ ਜਾ ਰਹੀ ਹੈ।

Advertisement

Advertisement