ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦਲਬਦਲੂ ਤੇ ਮੌਕਾਪ੍ਰਸਤ ਉਮੀਦਵਾਰ ਹਲਕੇ ਦਾ ਭਲਾ ਨਹੀਂ ਕਰ ਸਕਦੇ: ਸਮਾਓ

07:32 AM Apr 26, 2024 IST
ਚੋਣ ਜਲਸੇ ਨੂੰ ਸੰਬੋਧਨ ਕਰਦੇ ਹੋਏ ਸੋਸ਼ਲਿਸਟ ਅਲਾਇੰਸ ਦੇ ਉਮੀਦਵਾਰ ਭਗਵੰਤ ਸਿੰਘ ਸਮਾਓ।

ਪੱਤਰ ਪ੍ਰੇਰਕ
ਬੋਹਾ, 25 ਅਪਰੈਲ
ਬਠਿੰਡਾ ਲੋਕ ਸਭਾ ਹਲਕਾ ਤੋਂ ਪੰਜਾਬ ਸੋਸ਼ਲਿਸਟ ਅਲਾਇੰਸ ਪੰਜਾਬ ਦੇ ਉਮੀਦਵਾਰ ਭਗਵੰਤ ਸਿੰਘ ਸਮਾਓ ਨੇ ਇੱਥੇ ਬੋਹਾ ਵਿੱਚ ਚੋਣ ਜਲਸੇ ਵਿਚ ਕਿਹਾ ਕਿ ਸੱਤਾ ਦੀ ਕੁਰਸੀ ਲਈ ਪਾਰਟੀਆਂ ਬਦਲਣ ਵਾਲੇ ਲੀਡਰਾਂ ਦਾ ਕੋਈ ਦੀਨ ਧਰਮ ਨਹੀਂ ਰਿਹਾ। ਬਠਿੰਡਾ ਹਲਕੇ ਤੋਂ ਆਪ, ਕਾਂਗਰਸ, ਭਾਜਪਾ, ਅਕਾਲੀ ਦਲ, ਮਾਨ ਦਲ ਸਾਰੀਆਂ ਪਾਰਟੀਆਂ ਦਲਿਤ ਵਿਰੋਧੀ ਹਨ ਅਤੇ ਇਨ੍ਹਾਂ ਪਾਰਟੀਆਂ ਦੇ ਮੌਕਾਪ੍ਰਸਤ ਤੇ ਦਲਬਦਲੂ ਉਮੀਦਵਾਰਾਂ ਤੋਂ ਮਜ਼ਦੂਰ ਵਰਗ ਭਲ਼ੇ ਦੀ ਉਮੀਦ ਨਾ ਕਰੇ। ਉਨ੍ਹਾਂ ਕਿਹਾ ਕਿ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਤੇ ਪੰਜਾਬ ਸੋਸ਼ਲਿਸਟ ਅਲਾਇੰਸ ਵਲੋਂ ਗਰੀਬਾਂ ਸਿਰ ਚੜ੍ਹੇ ਕਰਜ਼ਾ ਮੁਆਫ਼ੀ, ਬੇਰੁਜ਼ਗਾਰੀ ਦੇ ਖਾਤਮੇ ਲਈ ਸੰਸਦ ਅੰਦਰ ਰੁਜ਼ਗਾਰ ਗਾਰੰਟੀ ਕਾਨੂੰਨ ਪਾਸ ਕਰਾਉਣ, ਹਰ ਇਕ ਬੱਚੇ ਲਈ ਪਹਿਲੀ ਤੋਂ ਉੱਚ ਪੱਧਰ ਦੀ ਸਿੱਖਿਆ ਮੁਫ਼ਤ ਤੇ ਲਾਜ਼ਮੀ ਕਰਾਉਣ, ਦੇਸ਼ ਅੰਦਰ ਜ਼ਮੀਨ ਹੱਦਬੰਦੀ ਕਾਨੂੰਨ ਤੋਂ ਵਾਧੂ ਜ਼ਮੀਨਾਂ ਬੇਜ਼ਮੀਨੇ ਗਰੀਬਾਂ ਨੂੰ ਵੰਡਾਉਣਾ, ਪੁਰਾਣੀ ਪੈਨਸ਼ਨ ਦੇ ਕਾਨੂੰਨ ਨੂੰ ਬਹਾਲ ਕਰਾਉਣਾ, ਮਨਰੇਗਾ ਕਾਨੂੰਨ ਪੂਰਾ ਸਾਲ ਕੰਮ ਤੇ ਦਿਹਾੜੀ ਘੱਟੋ ਘੱਟ ਇੱਕ ਹਜ਼ਾਰ ਰੋਜ਼ਾਨਾ ਲਾਗੂ ਕਰਵਾਉਣ, ਖੇਤੀ ਫਸਲਾਂ ਸਮੇਤ ਸਬਜ਼ੀਆਂ ’ਤੇ ਐਮਐਸਪੀ ਲਾਗੂ ਕਰਵਾਉਣ, ਛੋਟੇ ਕਾਰੋਬਾਰ ਦੇ ਉਜਾੜੇ ਨੂੰ ਰੋਕਣਾ ਅਤੇ ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਨਾਲ ਮੁੜ ਵਪਾਰ ਚਾਲੂ ਕਰਾਉਣ ਵਰਗੇ ਮੁੱਦਿਆਂ ’ਤੇ ਚੋਣ ਲੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕ ਮੁੱਦਿਆਂ ਨੂੰ ਸੰਸਦ ਅੰਦਰ ਉਠਾਉਣ ਲਈ ਸੰਘਰਸ਼ਸ਼ੀਲ ਜਥੇਬੰਦੀਆਂ ਉਨ੍ਹਾਂ ਦਾ ਸਾਥ ਦੇਣ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੇ ਜ਼ਿਲ੍ਹਾ ਸਹਾਇਕ ਸਕੱਤਰ ਸੁਖਵਿੰਦਰ ਸਿੰਘ ਬੋਹਾ, ਪ੍ਰਵੀਨ, ਜਗਤਾਰ ਸਿੰਘ ਹਾਕਮ ਵਾਲਾ, ਬੀਰਬਲ ਫੌਜੀ, ਸੱਤਾ ਸਿੰਘ, ਭੋਲਾ ਸਿੰਘ, ਅਮਰੀਕ ਸਿੰਘ, ਕਿਰਨਾ ਕੌਰ, ਰਾਜ ਕੌਰ, ਸੁਖਵਿੰਦਰ ਕੌਰ, ਰੂਪ ਸਿੰਘ, ਬਾਵਾ ਸਿੰਘ ਵੀ ਮੌਜੂਦ ਸਨ।

Advertisement

Advertisement
Advertisement