For the best experience, open
https://m.punjabitribuneonline.com
on your mobile browser.
Advertisement

ਮਾਣਹਾਨੀ ਕੇਸ: ‘ਆਪ’ ਵਿਧਾਇਕਾ ਵੱਲੋਂ ਅਦਾਲਤ ’ਚ ਸਮਰਪਣ

08:51 AM Apr 21, 2024 IST
ਮਾਣਹਾਨੀ ਕੇਸ  ‘ਆਪ’ ਵਿਧਾਇਕਾ ਵੱਲੋਂ ਅਦਾਲਤ ’ਚ ਸਮਰਪਣ
Advertisement

ਨਿੱਜੀ ਪੱਤਰ ਪ੍ਰੇਰਕ
ਮੋਗਾ, 20 ਅਪਰੈਲ
ਇਥੇ ਸ਼ਹਿਰੀ ਹਲਕੇ ਤੋਂ ‘ਆਪ’ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਅੱਜ ਮਾਣਹਾਨੀ ਕੇਸ ਵਿੱਚ ਰਾਧਿਕਾ ਲਿਖੀ ਜੁਡੀਸ਼ਲ ਮੈਜਿਸਟਰੇਟ ਦਰਜਾ ਪਹਿਲਾ ਦੀ ਅਦਾਲਤ ਵਿੱਚ ਆਤਮ ਸਮਰਪਣ ਕਰ ਦਿੱਤਾ ਹੈ। ਇਸ ਮਾਮਲੇ ਦੀ ਅਗਲੀ ਪੇਸ਼ੀ 30 ਮਈ ਮੁਕੱਰਰ ਹੋਈ ਹੈ। ਹਾਲਾਂਕਿ ਇਸੇ ਦੌਰਾਨ ਅਦਾਲਤ ਨੇ ਵਿਧਾਇਕਾ ਦੀ ਜ਼ਮਾਨਤ ਮਨਜ਼ੂਰ ਕਰ ਲਈ ਹੈ। ਦੱਸਣਯੋਗ ਹੈ ਕਿ ਅਦਾਲਤ ਨੇ ਵਿਧਾਇਕਾ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਕੇ ਉਸ ਨੂੰ 30 ਮਈ ਤੱਕ ਅਦਾਲਤ ਵਿੱਚ ਪੇਸ਼ ਕਰਨ ਦਾ ਹੁਕਮ ਦਿੱਤਾ ਸੀ। ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ ਨੇ ਕੁਝ ਚਿਰ ਪਹਿਲਾਂ ਪ੍ਰੈੱਸ ਕਾਨਫਰੰਸ ਕਰ ਕੇ ਇਕ ਨੌਜਵਾਨ ’ਤੇ ਇੱਕ ਨਿੱਜੀ ਨਰਸਿੰਗ ਕਾਲਜ ਦੀ ਪ੍ਰਿੰਸੀਪਲ ਸੰਦੀਪ ਕੌਰ ਬਰਾੜ ਨੂੰ ਉਸ ਦਾ ਫਰਜ਼ੀ ਪੀਏ ਬਣ ਕੇ ਧਮਕੀ ਦੇਣ ਦੇ ਦੋਸ਼ ਲਗਾਏ ਸਨ। ਵਿਧਾਇਕਾ ਮੁਤਾਬਕ ਪ੍ਰਿੰਸੀਪਲ ਨੇ ਉਸ ਨੂੰ ਲਿਖ਼ਤੀ ਰੂਪ ਵਿੱਚ ਇਹ ਸ਼ਿਕਾਇਤ ਦਿੱਤੀ ਸੀ। ਪ੍ਰਿੰਸੀਪਲ ਨੇ ਸ਼ਿਕਾਇਤ ਵਿੱਚ ਇਸ ਨੌਜਵਾਨ ਦਾ ਨੰਬਰ ਵੀ ਜਾਰੀ ਕੀਤਾ ਸੀ। ਇਸ ਸ਼ਖ਼ਸ ਖ਼ਿਲਾਫ਼ ਪੁਲੀਸ ਕੋਲ ਵੀ ਸ਼ਿਕਾਇਤ ਦਿੱਤੀ ਗਈ ਸੀ। ਸਤਨਾਮ ਸਿੰਘ ਨੇ ਆਪਣੇ ’ਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਦੱਸਦੇ ਹੋਏ ਸਥਾਨਕ ਅਦਾਲਤ ਵਿੱਚ ਵਿਧਾਇਕਾ ਅਤੇ ਪ੍ਰਿੰਸੀਪਲ ਖ਼ਿਲਾਫ਼ ਮਾਣਹਾਨੀ ਦਾ ਕੇਸ ਦਰਜ ਕਰਵਾ ਦਿੱਤਾ ਸੀ। ਅਦਾਲਤ ਨੇ ਕਈ ਵਾਰ ਵਿਧਾਇਕਾ ਨੂੰ ਨੋਟਿਸ ਜਾਰੀ ਕੀਤੇ ਸਨ ਪਰ ਉਹ ਅਦਾਲਤ ਵਿਚ ਪੇਸ਼ ਨਾ ਹੋਈ ਤਾਂ ਅਦਾਲਤ ਨੇ 12 ਅਪਰੈਲ ਨੂੰ ਉਸ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ ਸਨ। ਪ੍ਰਿੰਸੀਪਲ ਸੰਦੀਪ ਕੌਰ ਬਰਾੜ ਉਥੋਂ ਨੌਕਰੀ ਛੱਡ ਚੁੱਕੀ ਹੈ ਅਤੇ ਉਸ ਦੀ ਤਾਮੀਲ ਨਹੀਂ ਹੋਈ ਅਦਾਲਤ ਨੇ ਪ੍ਰਿੰਸੀਪਲ ਦਾ ਸਹੀ ਪਤਾ ਦੇਣ ਲਈ ਆਖਿਆ ਹੈ।

Advertisement

Advertisement
Author Image

sukhwinder singh

View all posts

Advertisement
Advertisement
×