ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਾਣਹਾਨੀ ਕੇਸ: ਹਾਈ ਕੋਰਟ ਨੇ ਮਮਤਾ ਨੂੰ ਇਤਰਾਜ਼ਯੋਗ ਬਿਆਨਬਾਜ਼ੀ ਤੋਂ ਵਰਜਿਆ

07:06 AM Jul 17, 2024 IST

ਕੋਲਕਾਤਾ, 16 ਜੁਲਾਈ
ਕਲਕੱਤਾ ਹਾਈ ਕੋਰਟ ਨੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਤੇ ਤਿੰਨ ਹੋਰਨਾਂ ਨੂੰ ਰਾਜਪਾਲ ਸੀਵੀ ਆਨੰਦ ਬੋਸ ਖਿਲਾਫ਼ ਇਤਰਾਜ਼ਯੋਗ ਜਾਂ ਗ਼ਲਤ ਬਿਆਨਬਾਜ਼ੀ ਤੋਂ ਵਰਜਿਆ ਹੈ। ਜਸਟਿਸ ਕ੍ਰਿਸ਼ਨਾ ਰਾਓ ਨੇ ਅੰਤਰਿਮ ਹੁਕਮ ਵਿਚ ਕਿਹਾ ਕਿ ਇਸ ਮਸਲੇ ’ਤੇ 14 ਅਗਸਤ ਨੂੰ ਸੁਣਵਾਈ ਕੀਤੀ ਜਾਵੇਗੀ। ਕਾਬਿਲੇਗੌਰ ਹੈ ਕਿ ਬੋਸ ਨੇ ਬੈਨਰਜੀ ਤੇ ਦੋ ਹੋਰਨਾਂ ਨਵੇਂ ਚੁਣੇ ਟੀਐੱਮਸੀ ਵਿਧਾਇਕਾਂ ਸਯੰਤਿਕਾ ਬੈਨਰਜੀ ਤੇ ਰਿਆਤ ਹੁਸੈਨ ਸਰਕਾਰ ਤੇ ਪਾਰਟੀ ਆਗੂ ਕੁਨਾਲ ਘੋਸ਼ ਖਿਲਾਫ਼ ਮਾਣਹਾਨੀ ਕੇਸ ਦਾਇਰ ਕੀਤਾ ਸੀ। ਦੋ ਨਵੇਂ ਵਿਧਾਇਕਾਂ ਦੇ ਹਲਫ਼ਦਾਰੀ ਸਮਾਗਮ ਦੌਰਾਨ ਬੋਲਦਿਆਂ ਬੈਨਰਜੀ ਨੇ ਕੁਝ ਟਿੱਪਣੀਆਂ ਕੀਤੀਆਂ ਸਨ, ਜਿਨ੍ਹਾਂ ਨੂੰ ਲੈ ਕੇ ਰਾਜਪਾਲ ਨੇ ਹਾਈ ਕੋਰਟ ਵਿਚ ਮਾਣਹਾਨੀ ਦਾ ਮੁਕੱਦਮਾ ਦਾਇਰ ਕੀਤਾ ਸੀ। ਰਾਜਪਾਲ ਬੋਸ ਨੇ ਫੈਸਲੇ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਪ੍ਰਮਾਤਮਾ ਅੱਗੇ ਦੁਆ ਕਰਨਗੇ ਕਿ ਉਹ ਬੈਨਰਜੀ ਨੂੰ ਸੁਮੱਤ ਬਖ਼ਸ਼ਣ। -ਪੀਟੀਆਈ

Advertisement

Advertisement
Advertisement