ਮਾਣਹਾਨੀ ਮਾਮਲਾ: ਅਦਾਲਤ ਵੱਲੋਂ ਮੇਧਾ ਪਾਟਕਰ ਦੋਸ਼ੀ ਕਰਾਰ
06:51 AM May 25, 2024 IST
Advertisement
ਨਵੀਂ ਦਿੱਲੀ, 24 ਮਈ
ਕੌਮੀ ਰਾਜਧਾਨੀ ਦਿੱਲੀ ਦੇ ਉਪ ਰਾਜਪਾਲ ਵੀ.ਕੇ. ਸਕਸੈਨਾ ਵੱਲੋਂ ਦਾਇਰ ਕੀਤੇ ਗਏ ਮਾਣਹਾਨੀ ਦੇ ਇਕ ਮਾਮਲੇ ਵਿੱਚ ਅੱਜ ਦਿੱਲੀ ਦੀ ਇਕ ਅਦਾਲਤ ਨੇ ਸ਼ਿਕਾਇਤ ਦਰਜ ਹੋਣ ਤੋਂ 23 ਸਾਲਾਂ ਬਾਅਦ ‘ਨਰਮਦਾ ਬਚਾਓ ਅੰਦੋਲਨ’ ਦੀ ਆਗੂ ਅਤੇ ਕਾਰਕੁਨ ਮੇਧਾ ਪਾਟੇਕਰ ਨੂੰ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਦਾ ਕਹਿਣਾ ਸੀ ਕਿ ਕਿਸੇ ਦਾ ਵੱਕਾਰ ਉਸ ਦੀ ‘ਸਭ ਤੋਂ ਕੀਮਤੀ ਸੰਪਤੀ’ ਹੁੰਦੀ ਹੈ ਅਤੇ ਇਹ ਸਮਾਜ ’ਚ ਉਸ ਦੀ ਹੋਂਦ ਨੂੰ ਪ੍ਰਭਾਵਿਤ ਕਰਦਾ ਹੈ। ਮੇਧਾ ਪਾਟੇਕਰ ਦੇ ਬਿਆਨਾਂ ਨੂੰ ‘ਅਪਮਾਨਜਨਕ’ ਤੇ ‘ਨਕਾਰਾਤਮਕ ਧਾਰਨਾਵਾਂ ਬਣਾਉਣ ਵਾਲਾ’ ਕਰਾਰ ਦਿੰਦਿਆਂ ਮੈਟਰੋਪੌਲੀਟਨ ਮੈਜਿਸਟਰੇਟ ਰਾਘਵ ਸ਼ਰਮਾ ਨੇ ਕਾਰਕੁਨ ਮੇਧਾ ਪਾਟੇਕਰ ਨੂੰ ਅਪਰਾਧਿਕ ਮਾਣਹਾਨੀ ਦਾ ਦੋਸ਼ੀ ਪਾਇਆ। -ਪੀਟੀਆਈ
Advertisement
Advertisement