ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਂ ਬਣਨ ਤੋਂ ਬਾਅਦ ਕੰਮ ’ਤੇ ਪਰਤੀ ਦੀਪਿਕਾ ਪਾਦੂਕੋਨ

07:24 AM Oct 16, 2024 IST

ਮੁੰਬਈ:
ਬੌਲੀਵੁਡ ਅਦਾਕਾਰਾ ਦੀਪਿਕਾ ਪਾਦੂਕੋਨ ਪਿਛਲੇ ਮਹੀਨੇ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਕੰਮ ’ਤੇ ਪਰਤ ਆਈ ਹੈ। ਉਸ ਦੇ ਪਤੀ ਤੇ ਬੌਲੀਵੁੱਡ ਅਦਾਕਾਰਾ ਰਣਵੀਰ ਸਿੰਘ ਨੇ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਅਤੇ ਦੀਪਿਕਾ ਦੋਵੇਂ ਨਜ਼ਰ ਆ ਰਹੇ ਹਨ। ਇਹ ਵੀਡੀਓ ਸਾਂਝਾ ਕਰਨ ਤੋਂ ਬਾਅਦ ਦੋਵਾਂ ਦੇ ਪ੍ਰਸ਼ੰਸਕਾਂ ਨੇ ਪਿਆਰ ਭਰੀਆਂ ਟਿੱਪਣੀਆਂ ਕੀਤੀਆਂ ਹਨ। ਇਸ ਵੀਡੀਓ ਵਿਚ ਲੱਗਦਾ ਹੈ ਕਿ ਦੀਪਿਕਾ ਮਾਂ ਬਣਨ ਤੋਂ ਬਾਅਦ ਬਰੇਕ ਲੈਣ ਦੇ ਮੂਡ ਵਿੱਚ ਨਹੀਂ ਹੈ। ਪ੍ਰਸ਼ੰਸਕ ਨੇ ਲਿਖਿਆ, ‘ਸਭ ਤੋਂ ਸ਼ਾਨਦਾਰ ਜੋੜਾ।’ ਦੂਜੇ ਨੇ ਕਿਹਾ, ‘ਇਹ ਬਹੁਤ ਪਿਆਰਾ ਹੈ।’ ਇਸ ਮੌਕੇ ਵੱਡੀ ਗਿਣਤੀ ਪ੍ਰਸ਼ੰਸਕਾਂ ਨੇ ਜੋੜੇ ਨੂੰ ਆਪਣੀ ਨਵਜੰਮੀ ਬੱਚੀ ਦਾ ਨਾਂ ਦੱਸਣ ਦੀ ਬੇਨਤੀ ਵੀ ਕੀਤੀ। ਇੱਕ ਨੇ ਟਿੱਪਣੀ ਕਰਦਿਆਂ ਲਿਖਿਆ, ‘ਰਣਵੀਰ, ਤੁਹਾਡੀ ਬੱਚੀ ਦਾ ਨਾਮ ਕੀ ਹੈ? ਅਸੀਂ ਬੱਚੀ ਦੇ ਨਾਮ ਦੇ ਐਲਾਨ ਦੀ ਉਡੀਕ ਕਰ ਰਹੇ ਹਾਂ।’ ਜ਼ਿਕਰਯੋਗ ਹੈ ਕਿ ਰਣਵੀਰ ਅਤੇ ਦੀਪਿਕਾ ਦਾ ਸਾਲ 2018 ਵਿੱਚ ਵਿਆਹ ਹੋਇਆ ਸੀ ਤੇ ਉਨ੍ਹਾਂ ਦੇ ਘਰ 8 ਸਤੰਬਰ ਨੂੰ ਬੱਚੀ ਦਾ ਜਨਮ ਹੋਇਆ ਸੀ। ਇਸ ਤੋਂ ਬਾਅਦ ਦੀਪਿਕਾ ਨੇ ਮਾਵਾਂ ਦੀ ਆਪਣੇ ਬੱਚਿਆਂ ਕਾਰਨ ਨੀਂਦ ਪੂਰੀ ਨਾ ਹੋਣ ਦੀ ਸਮੱਸਿਆ ਬਾਰੇ ਵੀ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕੀਤੀ ਸੀ। ਦੀਪਿਕਾ ਨੇ ਦੱਸਿਆ ਸੀ ਕਿ ਕਿਵੇਂ ਲਗਾਤਾਰ ਉਂਨੀਂਦਰੇ ਰਹਿਣ ਕਾਰਨ ਉਸ ਦੇ ਫੈਸਲੇ ਲੈਣ ਦੀ ਕਾਬਲੀਅਤ ਪ੍ਰਭਾਵਿਤ ਹੋਈ ਹੈ। -ਆਈਏਐੱਨਐੱਸ

Advertisement

Advertisement