ਪਹਿਲੀ ਵਾਰ ਆਪਣੀ ਧੀ ਨਾਲ ਨਜ਼ਰ ਆਏ ਦੀਪਿਕਾ ਤੇ ਰਣਵੀਰ
ਮੁੰਬਈ:
ਬੌਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਨ ਅਤੇ ਰਣਵੀਰ ਸਿੰਘ ਆਪਣੀ ਧੀ ਦੁਆ ਨਾਲ ਪਹਿਲੀ ਵਾਰ ਜਨਤਕ ਤੌਰ ’ਤੇ ਨਜ਼ਰ ਆਏ। ਇਨ੍ਹਾਂ ਤਿੰਨਾਂ ਦੀ ਫੋਟੋ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ, ਜਿਸ ਵਿੱਚ ਉਹ ਕਲੀਨਾ ਦੇ ਨਿੱਜੀ ਹਵਾਈ ਅੱਡੇ ਵੱਲ ਜਾ ਰਹੇ ਸਨ। ਇਹ ਪਹਿਲੀ ਵਾਰ ਹੈ ਕਿ ਉਹ ਤਿੰਨੋਂ ਇਕੱਠੇ ਜਨਤਕ ਤੌਰ ’ਤੇ ਦੇਖੇ ਗਏ ਹਨ। ਬੌਲੀਵੁੱਡ ਦੀ ਜੋੜੀ ਦੇ ਪ੍ਰਸ਼ੰਸਕਾਂ ਨੇ ਵੀ ਇਸ ਸਬੰਧੀ ਫੋਟੋਆਂ ਸੋਸ਼ਲ ਮੀਡੀਆ ’ਤੇ ਅਪਲੋਡ ਹੋਣ ਤੋਂ ਬਾਅਦ ਆਪਣੀ ਖੁਸ਼ੀ ਜ਼ਾਹਰ ਕੀਤੀ ਹੈ। ਇਨ੍ਹਾਂ ਤਸਵੀਰਾਂ ਵਿੱਚ ਦੀਪਿਕਾ ਨੇ ਪ੍ਰਿੰਟਿਡ ਕੱਪੜੇ ਪਾਏ ਹੋਏ ਹਨ ਤੇ ਉਸ ਨੇ ਆਪਣੇ ਬੱਚੀ ਨੂੰ ਆਪਣੇ ਗਲ ਨਾਲ ਲਾਇਆ ਹੋਇਆ ਹੈ। ਦੂਜੇ ਪਾਸੇ ਰਣਵੀਰ ਨੇ ਗੁਲਾਬੀ ਰੰਗ ਦੀ ਹੂਡੀ ਪਾਈ ਹੋਈ ਹੈ। ਦੀਪਿਕਾ ਤੇ ਰਣਵੀਰ ਨੇ ਦੀਵਾਲੀ ਮੌਕੇ ਸੋਸ਼ਲ ਮੀਡੀਆ ’ਤੇ ਪੋਸਟ ਅਪਲੋਡ ਕਰ ਕੇ ਆਪਣੀ ਧੀ ਦੇ ਨਾਂ ਬਾਰੇ ਜਾਣਕਾਰੀ ਦਿੱਤੀ ਸੀ। ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਨ ਦਾ ਵਿਆਹ ਸਾਲ 2018 ਵਿੱਚ ਹੋਇਆ ਸੀ ਤੇ ਉਨ੍ਹਾਂ ਦੇ ਘਰ ਇਸ ਸਾਲ 8 ਸਤੰਬਰ ਨੂੰ ਧੀ ਨੇ ਜਨਮ ਲਿਆ ਸੀ। -ਏਐੱਨਆਈ