ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਦੀਪਕ ਜੈਤੋਈ ‘ਰਾਗ ਗ਼ਜ਼ਲ ਪੁਰਸਕਾਰ’ ਸਮਾਗਮ ਕਰਵਾਇਆ

09:17 AM Dec 11, 2023 IST
ਸਮਾਗਮ ’ਚ ਸ਼ਿਰਕਤ ਕਰਨ ਵਾਲੇ ਪਤਵੰਤੇ।

ਚੰਡੀਗੜ੍ਹ: ਇੰਦਰਜੀਤ ਸਿੰਘ ਪੁਰੇਵਾਲ ਤੇ ਕਾਫ਼ਲਾ ਰਾਗ ਵੱਲੋਂ ਅੱਜ ਪੰਜਾਬ ਕਲਾ ਪਰਿਸ਼ਦ ਦੇ ਸਹਿਯੋਗ ਨਾਲ ਦੀਪਕ ਜੈਤੋਈ ‘ਰਾਗ ਗ਼ਜ਼ਲ ਪੁਰਸਕਾਰ’ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਉੱਘੇ ਆਲੋਚਕ, ਸ਼ਾਇਰ, ਨਾਵਲਕਾਰ ਡਾ. ਮਨਮੋਹਨ ਪਹੁੰਚੇ। ਜਿਨ੍ਹਾਂ ਵੱਲੋਂ ਅਮਰ ਸੂਫ਼ੀ ਤੇ ਰਮਨ ਸੰਧੂ ਨੂੰ ਦੀਪਕ ਜੈਤੋਈ ‘ਰਾਗ ਗ਼ਜ਼ਲ ਪੁਰਸਕਾਰ’ ਨਾਲ 51000 ਰੁਪਏ ਨਕਦ ਤੇ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ। ਸਮਾਗਮ ਵਿੱਚ ਧਰਮਿੰਦਰ ਔਲਖ ਨੇ ਕਾਫ਼ਲਾ ‘ਰਾਗ’ ਦੀ ਕਾਰਗੁਜਾਰੀਆਂ ਦਾ ਲੇਖਾ-ਜੋਖਾ ਕੀਤਾ। ‘ਕਾਫ਼ਲਾ ਰਾਗ’ ਦੇ ਮੁੱਖ ਸਲਾਹਕਾਰ ਉੱਘੇ ਆਲੋਚਕ ਡਾ. ਲਾਭ ਸਿੰਘ ਖੀਵਾ ਨੇ ਸਨਮਾਨਿਤ ਸ਼ਾਇਰਾਂ ਨੂੰ ਵਧਾਈ ਦਿੱਤੀ। ਸਮਾਗਮ ਦਾ ਸੰਚਾਲਨ ਸ਼ਾਇਰ, ਅਨੁਵਾਦਕ ਜਗਦੀਪ ਸਿੱਧੂ ਨੇ ਕੀਤਾ। ਇਸ ਮੌਕੇ ਕਹਾਣੀਕਾਰ ਗੁਲ ਚੌਹਾਨ, ਬਲੀਜੀਤ, ਦਿੱਪਤੀ ਬਾਬੂਟਾ, ਸ਼ਾਇਰ ਭਗਤ ਰਾਮ ਰੰਗਾੜਾ, ਭੁਪਿੰਦਰ ਮਲਿਕ, ਗੁਰਪ੍ਰੀਤ ਡੈਣੀ, ਧਿਆਨ ਸਿੰਘ ਕਾਹਲੋ, ਮਨਜੀਤਪਾਲ ਸਿੰਘ, ਗੁਰਚਰਨ ਸਿੰਘ, ਥੰਮਣ ਸਿੰਘ ਸੈਣੀ, ਡਾ. ਗੁਰਮੇਲ, ਜ਼ਿਲ੍ਹਾ ਭਾਸ਼ਾ ਅਫ਼ਸਰ ਮੁਹਾਲੀ ਡਾ. ਦਵਿੰਦਰ ਬੋਹਾ ਆਦਿ ਨੇ ਸ਼ਿਰਕਤ ਕੀਤੀ। -ਟਨਸ

Advertisement

Advertisement
Advertisement