For the best experience, open
https://m.punjabitribuneonline.com
on your mobile browser.
Advertisement

ਦੀਕਸ਼ਾ ਨੇ 1500 ਮੀਟਰ ਦੌੜ ਵਿੱਚ ਨਵਾਂ ਕੌਮੀ ਰਿਕਾਰਡ ਬਣਾਇਆ

07:12 AM May 13, 2024 IST
ਦੀਕਸ਼ਾ ਨੇ 1500 ਮੀਟਰ ਦੌੜ ਵਿੱਚ ਨਵਾਂ ਕੌਮੀ ਰਿਕਾਰਡ ਬਣਾਇਆ
Advertisement

ਨਵੀਂ ਦਿੱਲੀ: ਭਾਰਤੀ ਟਰੈਕ ਅਥਲੀਟ ਕੇਐੱਮ ਦੀਕਸ਼ਾ ਨੇ ਲਾਸ ਏਂਜਲਸ ਵਿੱਚ ਸਾਊਂਡ ਰਨਿੰਗ ਟਰੈਕ ਫੈਸਟ ਦੀ ਮਹਿਲਾ 1500 ਮੀਟਰ ਦੌੜ ’ਚ ਨਵਾਂ ਕੌਮੀ ਰਿਕਾਰਡ ਬਣਾਇਆ ਜਦੋਂ ਕਿ ਅਵਿਨਾਸ਼ ਸਾਬਲੇ ਨੇ ਪੁਰਸ਼ਾਂ ਦੀ 5000 ਮੀਟਰ ਦੌੜ ਵਿੱਚ ਦੂਜਾ ਸਥਾਨ ਹਾਸਲ ਕੀਤਾ। ਦੀਕਸ਼ਾ ਨੇ ਵੀ 4:04.78 ਦੇ ਸਮੇਂ ਨਾਲ ਦੂਜਾ ਸਥਾਨ ਹਾਸਲ ਕੀਤਾ। ਉਸ ਨੇ 25 ਸਾਲਾ ਹਰਮਿਲਨ ਬੈਂਸ ਦਾ ਰਿਕਾਰਡ ਤੋੜਿਆ ਜਿਸ ਨੇ 2021 ਵਿੱਚ ਵਾਰੰਗਲ ਕੌਮੀ ਅਥਲੈਟਿਕਸ ਚੈਂਪੀਅਨਸ਼ਿਪ ’ਚ 4:5.39 ਦਾ ਸਮਾਂ ਕੱਢਿਆ ਸੀ। ਉੱਤਰ ਪ੍ਰਦੇਸ਼ ਦੇ ਅਮਰੋਹਾ ਦੀ ਰਹਿਣ ਵਾਲੀ ਦੀਕਸ਼ਾ ਦਾ ਪਿਛਲਾ ਸਰਬੋਤਮ ਪ੍ਰਦਰਸ਼ਨ 4:06.07 ਸੀ। ਮਹਿਲਾ 5000 ਮੀਟਰ ਦੌੜ ਵਿੱਚ ਪਾਰੁਲ ਚੌਧਰੀ 15:10.69 ਨਾਲ ਪੰਜਵੇਂ ਸਥਾਨ ’ਤੇ ਜਦਕਿ ਅੰਕਿਤਾ 15:28.88 ਦੇ ਸਮੇਂ ਨਾਲ ਦਸਵੇਂ ਸਥਾਨ ’ਤੇ ਰਹੀ। ਸਾਬਲੇ ਨੇ ਪੁਰਸ਼ਾਂ ਦੀ 5000 ਮੀਟਰ ਦੌੜ ਵਿੱਚ 13:20.37 ਦੇ ਸਮੇਂ ਨਾਲ ਦੂਜਾ ਸਥਾਨ ਹਾਸਲ ਕੀਤਾ। ਇਸ ਈਵੈਂਟ ਵਿੱਚ ਹਿੱਸਾ ਲੈਣ ਵਾਲੇ ਇੱਕ ਹੋਰ ਭਾਰਤੀ ਅਥਲੀਟ ਗੁਲਵੀਰ ਸਿੰਘ ਨੇ 13:31.95 ਦੇ ਸਮੇਂ ਵਿੱਚ ਦੌੜ ਪੂਰੀ ਕੀਤੀ। -ਪੀਟੀਆਈ

Advertisement

Advertisement
Author Image

Advertisement
Advertisement
×