For the best experience, open
https://m.punjabitribuneonline.com
on your mobile browser.
Advertisement

‘ਭਾਜਪਾ ਹਰਾਓ-ਕਾਰਪੋਰੇਟ-ਭਜਾਓ-ਦੇਸ਼ ਬਚਾਓ’ ਮੁਹਿੰਮ ਭਖਾਉਣ ਦਾ ਫ਼ੈਸਲਾ

10:10 AM Mar 27, 2024 IST
‘ਭਾਜਪਾ ਹਰਾਓ ਕਾਰਪੋਰੇਟ ਭਜਾਓ ਦੇਸ਼ ਬਚਾਓ’ ਮੁਹਿੰਮ ਭਖਾਉਣ ਦਾ ਫ਼ੈਸਲਾ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਜਲੰਧਰ, 26 ਮਾਰਚ
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐਮਪੀਆਈ) ਦੀ ਪੰਜਾਬ ਰਾਜ ਕਮੇਟੀ ਦੇ ਸਕੱਤਰੇਤ ਦੀ ਸਾਥੀ ਰਤਨ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਨੇ ਪਾਰਟੀ ਵੱਲੋਂ ਆਰੰਭੀ ‘ਭਾਜਪਾ ਹਰਾਓ-ਕਾਰਪੋਰੇਟ-ਭਜਾਓ-ਦੇਸ਼ ਬਚਾਉ’ ਮੁਹਿੰਮ ਹੋਰ ਭਖਾਉਣ ਦਾ ਫ਼ੈਸਲਾ ਲਿਆ ਹੈ। ਭਾਜਪਾ ਦੀ ਹਾਰ ਯਕੀਨੀ ਬਣਾਉਣ ਲਈ ਸਕੱਤਰੇਤ ਨੇ ਦੇਸ਼ ਪੱਧਰ ’ਤੇ ‘ਇੰਡੀਆ’ ਗੱਠਜੋੜ ਅਤੇ ਪੰਜਾਬ ਅੰਦਰ ਭਾਜਪਾ ਗੱਠਜੋੜ ਨੂੰ ਹਰਾਉਣ ਦੇ ਸਮਰੱਥ ਉਮੀਦਵਾਰਾਂ ਦੀ ਡਟਵੀਂ ਹਮਾਇਤ ਕਰਨ ਲਈ ਮੁਹਿੰਮ ਵਿੱਢਣ ਦਾ ਫ਼ੈਸਲਾ ਕੀਤਾ ਹੈ। ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਦੱਸਿਆ ਕਿ ਸਕੱਤਰੇਤ ਵੱਲੋਂ ਬਾਬਾ ਸਾਹਿਬ ਡਾ. ਬੀਆਰ ਅੰਬੇਡਕਰ ਦਾ ਜਨਮ ਦਿਹਾੜਾ ਦਲਿਤਾਂ-ਇਸਤਰੀਆਂ ਦੀ ਗੁਲਾਮੀ ਦੇ ਦਸਤਾਵੇਜ਼ ‘ਮੰਨੂ ਸਿਮਰਤੀ’ ਖ਼ਿਲਾਫ਼ ਚੇਤਨਾ ਤੇ ਲਾਮਬੰਦੀ ਤਿੱਖੀ ਕਰਨ ਦੇ ਉਦੇਸ਼ ਤਹਿਤ ‘ਸੰਵਿਧਿਨ ਬਚਾਓ, ਲੋਕ ਰਾਜ ਬਚਾਓ’ ਦਿਵਸ ਵਜੋਂ ਜਨਤਕ ਮੀਟਿੰਗਾਂ ਕਰ ਕੇ ਮਨਾਇਆ ਜਾਵੇਗਾ।
ਠੋਸ ਵਿਉਂਤਬੰਦੀ ਕਰਨ ਹਿਤ 3-4 ਅਪਰੈਲ ਨੂੰ ਜਲੰਧਰ ਵਿੱਚ ਪਾਰਟੀ ਦੀ ਰਾਜ ਕਮੇਟੀ ਦੀ ਦੋ ਰੋਜ਼ਾ ਮੀਟਿੰਗ ਸੱਦੀ ਗਈ ਹੈ। ਜਨਰਲ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਬੁੱਧੀਜੀਵੀਆਂ ਦਾ ਖ਼ਦਸ਼ਾ ਹੈ ਕਿ ਜੇ ਕੇਂਦਰ ’ਚ ਭਾਜਪਾ ਸਰਕਾਰ ਤੀਜੀ ਵਾਰ ਸੱਤਾ ’ਤੇ ਕਾਬਜ਼ ਹੋ ਗਈ ਤਾਂ ਦੇਸ਼ ਦਾ ਧਰਮ ਨਿਰਪੱਖ ਤੇ ਲੋਕ ਰਾਜ ਢਾਂਚਾ ਤਬਾਹ ਹੋ ਜਾਵੇਗਾ।

Advertisement

Advertisement
Author Image

joginder kumar

View all posts

Advertisement
Advertisement
×