ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸੁਰਜੀਤ ਪਾਤਰ ਦਾ ਮਰਨ ਉਪਰੰਤ ਸਨਮਾਨ ਕਰਨ ਦਾ ਫ਼ੈਸਲਾ

11:04 AM May 20, 2024 IST

ਪਰਸ਼ੋਤਮ ਬੱਲੀ
ਬਰਨਾਲਾ, 19 ਮਈ
ਇਥੇ ਗੁਰਸ਼ਰਨ ਸਿੰਘ ਲੋਕ ਕਲਾ ਸਲਾਮ ਕਾਫ਼ਲੇ ਦੇ ਉੱਚ ਪੱਧਰੀ ਆਗੂਆਂ ਦੀ ਮੀਟਿੰਗ ਹੋਈ। ਇਸ ਦੌਰਾਨ ਮਰਹੂਮ ਕਵੀ ਸੁਰਜੀਤ ਪਾਤਰ ਨੂੰ ਜਨਤਕ ਸ਼ਰਧਾਂਜਲੀ ਤੇ ਮਰਨ ਉਪਰੰਤ ਸਨਮਾਨ ਦੇਣ ਦਾ ਫ਼ੈਸਲਾ ਕੀਤਾ ਗਿਆ। ਇਸ ਸਬੰਧੀ ਸੂਬਾ ਪੱਧਰੀ ਸਮਾਗਮ 9 ਜੂਨ ਨੂੰ ਬਰਨਾਲਾ ਵਿੱਚ ਕਰਵਾਇਆ ਜਾਵੇਗਾ। ਸਲਾਮ ਕਾਫਲਾ ਦੇ ਕਨਵੀਨਰ ਜਸਪਾਲ ਜੱਸੀ, ਪਲਸ ਮੰਚ ਪ੍ਰਧਾਨ ਅਮੋਲਕ ਸਿੰਘ ਤੇ ਨੌਜਵਾਨ ਆਗੂ ਪਾਵੇਲ ਕੁੱਸਾ ਨੇ ਦੱਸਿਆ ਕਿ ਇਸ ਸਮਾਗਮ ’ਚ ਜਿੱਥੇ ਸੁਰਜੀਤ ਪਾਤਰ ਦੀ ਸਾਹਿਤਕ ਦੇਣ ਨੂੰ ਸਲਾਮ ਕੀਤੀ ਜਾਵੇਗੀ ਉੱਥੇ ਸਲਾਮ ਕਾਫਲੇ ਵੱਲੋਂ ਸ਼ੁਰੂ ਕੀਤੀ ਗਈ ਰਵਾਇਤ ਅਨੁਸਾਰ ਮਰਹੂਮ ਨਾਟਕਕਾਰ ਗੁਰਸ਼ਰਨ ਸਿੰਘ ਨੂੰ ‘ਇਨਕਲਾਬੀ ਨਿਹਚਾ ਸਨਮਾਨ’ ਅਤੇ ਮਰਹੂਮ ਅਜਮੇਰ ਔਲਖ ਨੂੰ ‘ਭਾਈ ਲਾਲੋ ਕਲਾ ਸਨਮਾਨ’ ਦੀ ਤਰਜ਼ ‘ਤੇ
ਸਨਮਾਨ ਵੀ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਗਮ ਦਾ ਸੱਦਾ ਦੇਣ ਵਾਲੀਆਂ ਸ਼ਖ਼ਸੀਅਤਾਂ ਵਿਚ ਗੁਰਬਚਨ ਸਿੰਘ ਭੁੱਲਰ, ਵਰਿਆਮ ਸਿੰਘ ਸੰਧੂ, ਸਵਰਾਜਵੀਰ, ਸੁਖਦੇਵ ਸਿੰਘ ਸਿਰਸਾ, ਨਵਸ਼ਰਨ, ਕੇਵਲ ਧਾਲੀਵਾਲ ਤੇ ਸਾਹਿਬ ਸਿੰਘ ਸ਼ਾਮਲ ਹਨ। ਕਾਫ਼ਲਾ ਆਗੂਆਂ ਕਿਹਾ ਕਿ ਮਰਹੂਮ ਸੁਰਜੀਤ ਪਾਤਰ ਪੰਜਾਬੀ ਦੇ ਸਭ ਤੋਂ ਸਿਖਰਲੇ ਸਾਹਿਤਕਾਰਾਂ ‘ਚ ਸ਼ੁਮਾਰ ਸਨ ਜਿਨ੍ਹਾਂ ਨੇ ਪੰਜਾਬੀ ਕਵਿਤਾ ਨੂੰ ਨਵੀਆਂ ਬੁਲੰਦੀਆਂ ‘ਤੇ ਪਹੁੰਚਾਇਆ। ਉਨ੍ਹਾਂ ਕਿਹਾ ਕਿ ਬਰਨਾਲਾ ਦੀ ਦਾਣਾ ਮੰਡੀ ਵਿੱਚ ਹੋਣ ਵਾਲੇ ਇਸ ਵਿਸ਼ਾਲ ਸਮਾਗਮ ਵਿੱਚ ਕਿਸਾਨਾਂ-ਮਜ਼ਦੂਰਾਂ ਤੇ ਹੋਰਨਾਂ ਮਿਹਨਤਕਸ਼ ਵਰਗਾਂ ਦੇ ਲੋਕਾਂ ਸਮੇਤ ਸਾਹਿਤਕਾਰ, ਕਲਾਕਾਰ ਤੇ ਲੋਕ ਸਰੋਕਾਰਾਂ ਵਾਲੇ ਬੁੱਧੀਜੀਵੀ ਹਿੱਸੇ ਕਰਨਗੇ ਸ਼ਮੂਲੀਅਤ। ਇਸ ਮੌਕੇ ਰਾਮ ਸਵਰਨ ਲੱਖੇਵਾਲੀ, ਯਸ਼ਪਾਲ, ਝੰਡਾ ਸਿੰਘ ਜੇਠੂਕੇ, ਹਰਜਿੰਦਰ ਸਿੰਘ, ਡਾ. ਪਰਮਿੰਦਰ ਸਿੰਘ ਤੇ ਜ਼ੋਰਾਂ ਸਿੰਘ ਨਸਰਾਲੀ ਵੀ ਹਾਜ਼ਰ ਸਨ।

Advertisement

Advertisement
Advertisement