ਗੁਰਚਰਨ ਰਾਮਪੁਰੀ ਕਵਿਤਾ ਪੁਰਸਕਾਰ ਅਰਤਿੰਦਰ ਸੰਧੂ ਨੂੰ ਦੇਣ ਦਾ ਫ਼ੈਸਲਾ
08:45 AM Oct 01, 2024 IST
ਪੱਤਰ ਪ੍ਰੇਰਕ
ਦੋਰਾਹਾ, 30 ਸਤੰਬਰ
ਪੰਜਾਬੀ ਲਿਖਾਰੀ ਸਭਾ ਰਾਮਪੁਰ ਵੱਲੋਂ ਚੌਥਾ ਗੁਰਚਰਨ ਰਾਮਪੁਰੀ ਪੁਰਸਕਾਰ-2024 ਅਰਤਿੰਦਰ ਸੰਧੂ ਨੂੰ ਦਿੱਤਾ ਜਾਵੇਗਾ। ਇਸ ਸਬੰਧੀ ਸਭਾ ਦੇ ਪ੍ਰਧਾਨ ਅਨਿਲ ਫਤਹਿਗੜ੍ਹ ਜੱਟਾਂ ਨੇ ਦੱਸਿਆ ਕਿ ਇਸ ਸਨਮਾਨ ਵਿੱਚ ਪੱਚੀ ਹਜ਼ਾਰ ਰੁਪਏ ਅਤੇ ਸਨਮਾਨ ਚਿੰਨ੍ਹ ਸ਼ਾਮਲ ਹੈ। ਬਲਵੰਤ ਮਾਂਗਟ ਨੇ ਦੱਸਿਆ ਕਿ 6 ਅਕਤੂਬਰ ਨੂੰ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਲਾਇਬਰੇਰੀ ਵਿੱਚ ਸਾਹਿਤ ਅਕਾਦਮੀ ਪੁਰਸਕਾਰ, ਵਿਜੇਤਾ ਨਾਵਲਿਸਟ, ਚਿੰਤਕ ਅਤੇ ਸ਼ਾਇਰ ਡਾ. ਮਨਮੋਹਨ ਪ੍ਰਧਾਨਗੀ ਕਰਨਗੇ। ਇਸ ਮੌਕੇ ਡਾ. ਸੁਰਿੰਦਰ ਕੁਮਾਰ ਦਵੇਸ਼ਵਰ ਸਾਬਕਾ ਪ੍ਰੋਫੈ਼ਸਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਮੁੱਖ ਮਹਿਮਾਨ ਹੋਣਗੇ। ਸੁਰਿੰਦਰ ਰਾਮਪੁਰੀ ਨੇ ਦੱਸਿਆ ਕਿ ਅਰਤਿੰਦਰ ਸੰਧੂ ਦੇ ਪੰਦਰਾਂ ਕਾਵਿ ਸੰਗ੍ਰਹਿ ਛਪ ਚੁੱਕੇ ਹਨ, ਇਕ ਕਾਵਿ ਸੰਗ੍ਰਹਿ ਸ਼ਾਹਮੁਖੀ ਵਿਚ ਪ੍ਰਕਾਸ਼ਿਤ ਹੋਇਆ ਹੈ। ਇਕ ਵਾਰਤਕ ਪੁਸਤਕ, ਤਿੰਨ ਸੰਪਾਦਿਤ ਪੁਸਤਕਾਂ ਛਪ ਚੁੱਕੀਆਂ ਹਨ, ਅਰਤਿੰਦਰ ਸੰਧੂ ਸਾਲ 2012 ਤੋਂ ਤਿਮਾਹੀ ਮੈਗਜ਼ੀਨ ‘ਏਕਮ’ ਦੀ ਸੰਪਾਦਨਾ ਕਰ ਰਹੇ ਹਨ।
Advertisement
Advertisement