ਇੰਜਨੀਅਰ ਰਾਸ਼ਿਦ ਦੀ ਨਿਯਮਤ ਜ਼ਮਾਨਤ ਅਰਜ਼ੀ ’ਤੇ ਫ਼ੈਸਲਾ ਅੱਜ
06:59 AM Oct 28, 2024 IST
ਨਵੀਂ ਦਿੱਲੀ: ਇਥੋਂ ਦੀ ਇਕ ਅਦਾਲਤ ਵੱਲੋਂ ਜੰਮੂ ਕਸ਼ਮੀਰ ਦੇ ਬਾਰਾਮੂਲਾ ਤੋਂ ਸੰਸਦ ਮੈਂਬਰ ਇੰਜਨੀਅਰ ਰਾਸ਼ਿਦ ਦੀ ਨਿਯਮਤ ਜ਼ਮਾਨਤ ਅਰਜ਼ੀ ’ਤੇ ਭਲਕੇ ਫ਼ੈਸਲਾ ਸੁਣਾਇਆ ਜਾ ਸਕਦਾ ਹੈ। ਵਧੀਕ ਸੈਸ਼ਨ ਜੱਜ ਚੰਦਰ ਜੀਤ ਸਿੰਘ, ਜਿਨ੍ਹਾਂ 10 ਸਤੰਬਰ ਨੂੰ ਸ਼ੇਖ਼ ਅਬਦੁੱਲ ਰਾਸ਼ਿਦ ਨੂੰ ਜੰਮੂ ਕਸ਼ਮੀਰ ’ਚ ਚੋਣ ਪ੍ਰਚਾਰ ਲਈ ਜ਼ਮਾਨਤ ਦਿੱਤੀ ਸੀ, ਨੇ ਪਹਿਲਾਂ ਉਸ ਦੀ ਨਿਯਮਤ ਜ਼ਮਾਨਤ ਅਰਜ਼ੀ ’ਤੇ ਫ਼ੈਸਲਾ ਮੁਲਤਵੀ ਕਰ ਦਿੱਤਾ ਸੀ। ਜੱਜ ਨੇ ਰਾਸ਼ਿਦ ਦੇ ਪਿਤਾ ਦੀ ਸਿਹਤ ਨੂੰ ਦੇਖਦਿਆਂ ਉਸ ਦੀ ਅੰਤਰਿਮ ਜ਼ਮਾਨਤ 28 ਅਕਤੂਬਰ ਤੱਕ ਵਧਾ ਦਿੱਤੀ ਸੀ। ਰਾਸ਼ਿਦ ਨੂੰ 2017 ਦੇ ਦਹਿਸ਼ਤੀ ਫੰਡਿੰਗ ਕੇਸ ’ਚ ਐੱਨਆਈਏ ਨੇ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ 2019 ਤੋਂ ਤਿਹਾੜ ਜੇਲ੍ਹ ’ਚ ਬੰਦ ਹੈ। -ਪੀਟੀਆਈ
Advertisement
Advertisement