For the best experience, open
https://m.punjabitribuneonline.com
on your mobile browser.
Advertisement

ਲਬਿਰੇਸ਼ਨ ਵੱਲੋਂ ‘ਮੋਦੀ ਹਰਾਓ, ਸੰਵਿਧਾਨ ਬਚਾਓ’ ਮੀਟਿੰਗਾਂ ਦਾ ਫ਼ੈਸਲਾ

10:49 AM Apr 06, 2024 IST
ਲਬਿਰੇਸ਼ਨ ਵੱਲੋਂ ‘ਮੋਦੀ ਹਰਾਓ  ਸੰਵਿਧਾਨ ਬਚਾਓ’ ਮੀਟਿੰਗਾਂ ਦਾ ਫ਼ੈਸਲਾ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਖੇਤਰੀ ਪ੍ਰਤੀਨਿਧ
ਬਰਨਾਲਾ, 5 ਅਪਰੈਲ
ਇੱਥੇ ਤਰਕਸ਼ੀਲ ਭਵਨ ਵਿੱਚ ਸੀਪੀਆਈ (ਐੱਮਐੱਲ) ਲਬਿਰੇਸ਼ਨ ਮੀਟਿੰਗ ਹੋਈ। ਸੂਬਾ ਆਗੂ ਗੁਰਪ੍ਰੀਤ ਸਿੰਘ ਰੂੜੇਕੇ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨਾ ਸਮੇਂ ਦੀ ਲੋੜ ਹੀ ਨਹੀਂ ਬਲਕਿ ਮਜਬੂਰੀ ਬਣ ਗਈ ਹੈ। ਪਿਛਲੇ 10 ਸਾਲਾਂ ਦੇ ਰਾਜ ਵਿੱਚ ਲੋਕਾਂ ਨੂੰ ਧਰਮ ਤੇ ਫ਼ਿਰਕਾਪ੍ਰਸਤੀ ਦੇ ਨਾਮ ’ਤੇ ਲੜਾਉਣ ਤੋਂ ਬਿਨਾਂ ਕੱਖ ਨਹੀਂ ਕੀਤਾ। ਉਲਟਾ ਲੋਕ-ਪੱਖੀ ਸੰਵਿਧਾਨ ਨੂੰ ਖ਼ਤਮ ਕਰ ਕੇ ਕਥਿਤ ਤੌਰ ’ਤੇ ‘ਮਨੂੰ ਸਿਮ੍ਰਤੀ’ ਨੂੰ ਲਾਗੂ ਕਰਨ ਜਾ ਰਹੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਪਾਰਟੀ ਲਬਿਰੇਸ਼ਨ ਪੰਜਾਬ ਵਿੱਚ ਜੋ ਭਾਜਪਾ ਦੇ ਉਮੀਦਵਾਰ ਨੂੰ ਹਰਾ ਸਕਦਾ ਹੋਵੇ, ਉਸ ਉਮੀਦਵਾਰ ਦੀ ਹਮਾਇਤ ਕਰੇਗੀ।
ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਜ਼ਿਲ੍ਹੇ ਅੰਦਰ ਪਿੰਡਾਂ ਵਿੱਚ ‘ਮੋਦੀ ਹਰਾਓ, ਸੰਵਿਧਾਨ ਬਚਾਓ’ ਮੀਟਿੰਗਾਂ ਕੀਤੀਆਂ ਜਾਣਗੀਆਂ। 12 ਅਪਰੈਲ ਨੂੰ ਡਾਕਟਰ ਭੀਮ ਰਾਓ ਅੰਬੇਦਕਰ ਦਾ ਜਨਮ ਦਿਨ ਮਨਾਇਆ ਜਾਵੇਗਾ।
ਇਸ ਮੀਟਿੰਗ ਵਿੱਚ ਕਰਨੈਲ ਸਿੰਘ ਠੀਕਰੀਵਾਲਾ, ਕਾਮਰੇਡ ਸਵਰਨ ਸਿੰਘ ਜੰਗੀਆਣਾ, ਕਰਮਜੀਤ ਸਿੰਘ ਨੰਗਲ, ਹਰਚਰਨ ਸਿੰਘ ਰੂੜੇਕੇ, ਬੂਟਾ ਸਿੰਘ ਧੌਲਾ, ਸੁਖਦੇਵ ਸਿੰਘ ਮੱਝੂਕੇ ਤੇ ਹਰਪਾਲ ਕੌਰ ਭਦੌੜ ਆਦਿ ਆਗੂ ਵੀ ਹਾਜ਼ਰ ਸਨ।

Advertisement

Advertisement
Author Image

sukhwinder singh

View all posts

Advertisement
Advertisement
×