ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੋਦੀ ਸਰਕਾਰ ਦੇ ਕਾਰਜਕਾਲ ’ਚ ਕਰਜ਼ਾ ਤਿੰਨ ਗੁਣਾ ਵਧਿਆ: ਕਾਂਗਰਸ

07:21 PM Jun 23, 2023 IST

ਨਵੀਂ ਦਿੱਲੀ, 10 ਜੂਨ

Advertisement

ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ 9 ਸਾਲਾਂ ਦੇ ਭਾਜਪਾ ਰਾਜ ਦੌਰਾਨ ਦੇਸ਼ ਦਾ ਕਰਜ਼ ਕਰੀਬ ਤਿੰਨ ਗੁਣਾ ਵਧ ਕੇ 155 ਲੱਖ ਕਰੋੜ ਰੁਪਏ ਹੋ ਗਿਆ ਹੈ। ਪਾਰਟੀ ਮੁਤਾਬਕ ਇਸ ਹਿਸਾਬ ਨਾਲ ਹਰੇਕ ਭਾਰਤੀ ਉਪਰ 1.20 ਲੱਖ ਰੁਪਏ ਦਾ ਕਰਜ਼ਾ ਹੈ। ਕਾਂਗਰਸ ਨੇ ਅਰਥਚਾਰੇ ਦੇ ਹਾਲਾਤ ਬਾਰੇ ਵ੍ਹਾਈਟ ਪੇਪਰ (ਸ਼ਵੇਤ ਪੱਤਰ) ਲਿਆਉਣ ਦੀ ਮੰਗ ਕੀਤੀ ਹੈ। ਕਾਂਗਰਸ ਤਰਜਮਾਨ ਸੁਪ੍ਰਿਯਾ ਸ੍ਰੀਨੇਤ ਨੇ ਕਿਹਾ ਕਿ ਮੋਦੀ ਸਰਕਾਰ ਦਾ ‘ਆਰਥਿਕ ਕੁਪ੍ਰਬੰਧਨ’ ਅਰਥਚਾਰੇ ਦੇ ਮੌਜੂਦਾ ਹਾਲਾਤ ਲਈ ਜ਼ਿੰਮੇਵਾਰ ਹੈ ਅਤੇ ਦਾਅਵਾ ਕੀਤਾ ਕਿ 2014 ‘ਚ ਸਰਕਾਰ ਬਣਨ ਮਗਰੋਂ 100 ਲੱਖ ਕਰੋੜ ਰੁਪਏ ਦਾ ਕਰਜ਼ਾ ਹੋਰ ਵਧਿਆ ਹੈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਸ੍ਰੀ ਮੋਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਸਨ ਤਾਂ ਉਹ ਕੇਂਦਰ ਦੀ ਸਰਕਾਰ ਦੇ ਢਿੱਲੀ, ਨਿਕੰਮੀ ਅਤੇ ਭ੍ਰਿਸ਼ਟ ਹੋਣ ਦੇ ਦੋਸ਼ ਲਾਉਂਦੇ ਸਨ ਪਰ ਅੱਜ ਇਹੋ ਵਿਸ਼ੇਸ਼ਣ ਉਨ੍ਹਾਂ ਅਤੇ ਉਨ੍ਹਾਂ ਦੀ ਸਰਕਾਰ ‘ਤੇ ਪੂਰੇ ਢੁੱਕਦੇ ਹਨ। ‘ਸਰਕਾਰ ਦੀ ਨਾਕਾਮੀ ਕਾਰਨ ਮਹਿੰਗਾਈ ਅਤੇ ਬੇਰੁਜ਼ਗਾਰੀ ਵਧ ਗਈ ਹੈ ਜਿਸ ਦੇ ਨਤੀਜੇ ਵਜੋਂ ਦੇਸ਼ ਭਾਰੀ ਕਰਜ਼ੇ ਦੇ ਬੋਝ ਦਾ ਸਾਹਮਣਾ ਕਰ ਰਿਹਾ ਹੈ।’ ਕਾਂਗਰਸ ਆਗੂ ਨੇ ਦਾਅਵਾ ਕੀਤਾ ਕਿ ਪਿਛਲੇ 67 ਸਾਲਾਂ ‘ਚ 14 ਪ੍ਰਧਾਨ ਮੰਤਰੀਆਂ ਦੀ ਅਗਵਾਈ ਹੇਠ ਦੇਸ਼ ‘ਤੇ 55 ਲੱਖ ਕਰੋੜ ਰੁਪੲੇ ਦਾ ਕਰਜ਼ ਸੀ ਜਦਕਿ ਇਕੱਲੇ ਮੋਦੀ ਦੌਰਾਨ ਇਹ ਵਧ ਕੇ 100 ਲੱਖ ਕਰੋੜ ਨੂੰ ਪਾਰ ਹੋ ਗਿਆ ਹੈ। ‘ਆਰਥਿਕ ਪ੍ਰਬੰਧਨ ਅਤੇ ਸੁਰਖੀ (ਹੈੱਡਲਾਈਨ) ਪ੍ਰਬੰਧਨ ਇਕੋ ਜਿਹੀ ਗੱਲ ਨਹੀਂ ਹੈ। ਭਾਰਤੀ ਅਰਥਚਾਰੇ ਨੂੰ ਸੁਰਖੀਆਂ ਬਣਾ ਕੇ ਨਹੀਂ ਚਲਾਇਆ ਜਾ ਸਕਦਾ ਹੈ। ਇਹ ਟੈਲੀਪ੍ਰੌਂਪਟਰਾਂ ਅਤੇ ਵਟਸਐਪ ਰਾਹੀਂ ਸੁਨੇਹੇ ਅੱਗੇ ਭੇਜ ਕੇ ਨਹੀਂ ਚਲਾਇਆ ਜਾ ਸਕਦਾ ਹੈ। ਅਸੀਂ ਸ਼ਵੇਤ ਪੱਤਰ ਦੀ ਮੰਗ ਕਰਦੇ ਹਾਂ ਕਿਉਂਕਿ ਗੜਬੜੀਆਂ ਹੋਰ ਵਧਦੀਆਂ ਜਾ ਰਹੀਆਂ ਹਨ।’ ਸ੍ਰੀਨੇਤ ਨੇ ਇਹ ਵੀ ਦਾਅਵਾ ਕੀਤਾ ਕਿ ਕੁੱਲ ਅਬਾਦੀ ਦਾ 50 ਫ਼ੀਸਦੀ, ਜਿਨ੍ਹਾਂ ਕੋਲ ਦੇਸ਼ ਦੀ ਤਿੰਨ ਫ਼ੀਸਦ ਕਮਾਈ ਹੈ, ਲੋਕ 64 ਫ਼ੀਸਦੀ ਜੀਐੱਸਟੀ ਅਦਾ ਕਰਦੇ ਹਨ। ਦੂਜੇ ਪਾਸੇ 10 ਫ਼ੀਸਦੀ ਅਮੀਰ, ਜਿਨ੍ਹਾਂ ਕੋਲ ਦੇਸ਼ ਦੀ 80 ਫ਼ੀਸਦ ਦੌਲਤ ਹੈ, ਸਿਰਫ਼ ਤਿੰਨ ਫ਼ੀਸਦੀ ਜੀਐੱਸਟੀ ਦਿੰਦੇ ਹਨ। ਉਨ੍ਹਾਂ ਕਿਹਾ ਕਿ ਦੇਸ਼ ‘ਚ ਐੱਲਪੀਜੀ, ਪੈਟਰੋਲ ਅਤੇ ਡੀਜ਼ਲ ਵੀ ਦੁਨੀਆ ਦੇ ਹੋਰ ਮੁਲਕਾਂ ਨਾਲੋਂ ਮਹਿੰਗੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਹਰ ਸਕਿੰਟ ‘ਚ 4 ਲੱਖ ਰੁਪਏ ਦਾ ਕਰਜ਼ਾ ਚੜ੍ਹ ਰਿਹਾ ਹੈ। ਕਾਂਗਰਸ ਤਰਜਮਾਨ ਨੇ ਕਿਹਾ ਕਿ ਸਰਕਾਰ ਕਰਜ਼ੇ ‘ਤੇ 11 ਲੱਖ ਕਰੋੜ ਰੁਪਏ ਸਾਲਾਨਾ ਵਿਆਜ ਅਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਜੀਡੀਪੀ ਅਨੁਪਾਤ ਅਨੁਸਾਰ ਦੇਸ਼ ਦਾ ਕਰਜ਼ਾ 84 ਫ਼ੀਸਦ ਵਧ ਗਿਆ ਹੈ। -ਪੀਟੀਆਈ

Advertisement

ਸ੍ਰੀਲੰਕਾ ਅਤੇ ਪਾਕਿਸਤਾਨ ਨਾਲੋਂ ਅਜੇ ਹਾਲਾਤ ਬਿਹਤਰ: ਸ੍ਰੀਨੇਤ

ਕਾਂਗਰਸ ਤਰਜਮਾਨ ਸੁਪ੍ਰਿਯਾ ਸ੍ਰੀਨੇਤ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਭਾਰਤ ਵੀ ਅਰਥਚਾਰੇ ਦੇ ਮਾਮਲੇ ‘ਚ ਆਪਣੇ ਗੁਆਂਢੀ ਮੁਲਕਾਂ ਸ੍ਰੀਲੰਕਾ ਅਤੇ ਪਾਕਿਸਤਾਨ ਦੇ ਰਾਹ ‘ਤੇ ਪੈ ਗਿਆ ਹੈ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਨਹੀਂ ਆਖਿਆ ਜਾ ਸਕਦਾ ਹੈ। ਕਾਂਗਰਸ ਆਗੂ ਨੇ ਕਿਹਾ ਕਿ ਭਾਰਤੀ ਅਰਥਚਾਰੇ ਦਾ ਆਧਾਰ ਮਜ਼ਬੂਤ ਹੈ ਪਰ ਉਸ ਨੂੰ ਅਜੇ ਹੋਰ ਮਜ਼ਬੂਤ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਖਪਤ ਲਗਾਤਾਰ ਘੱਟ ਰਹੀ ਹੈ ਅਤੇ ਜੇਕਰ ਲੋਕਾਂ ਨੂੰ ਪੈਸਾ ਦਿਉਗੇ ਤਾਂ ਉਹ ਜ਼ਰੂਰ ਖ਼ਰਚਣਗੇ। ਉਨ੍ਹਾਂ ਮੁਤਾਬਕ ਜੇਕਰ ਖਪਤ ਘਟਦੀ ਹੈ ਤਾਂ ਸਰਕਾਰ ਦੀ ਨੀਂਦ ਉੱਡ ਜਾਣੀ ਚਾਹੀਦੀ ਹੈ

Advertisement