ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਚੋਣ ਨਤੀਜਿਆਂ ’ਤੇ ਬਹਿਸ, ਆਟੋ ਚਾਲਕ ਦੀ ਇੱਟ ਮਾਰ ਕੇ ਹੱਤਿਆ

06:53 AM Jun 06, 2024 IST

ਲੁਧਿਆਣਾ (ਟਨਸ):

Advertisement

ਇੱਥੇ ਢੰਡਾਰੀ ਰੇਲਵੇ ਸਟੇਸ਼ਨ ’ਤੇ ਚੋਣ ਨਤੀਜਿਆਂ ਬਾਰੇ ਹੋ ਰਹੀ ਗੱਲਬਾਤ ਦੌਰਾਨ ਹੋਈ ਬਹਿਸ ਮਗਰੋਂ ਇੱਕ ਵਿਅਕਤੀ ਦੀ ਇੱਟ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਦੌਰਾਨ ਕੁੱਟਮਾਰ ’ਚ ਜ਼ਖ਼ਮੀ ਹੋਏ ਅਭੈ ਨੇ ਦੱਸਿਆ ਕਿ ਉਹ ਵੀ ਆਟੋ ਚਾਲਕ ਹੈ ਤੇ ਉਸ ਦਾ ਮਿੱਤਰ ਸ੍ਰੀਨਿਵਾਸ ਵੀ ਆਟੋ ਚਲਾਉਂਦਾ ਹੈ। ਉਹ ਢੰਡਾਰੀ ਸਟੇਸ਼ਨ ਦੇ ਬਾਹਰ ਉਹ ਖੜ੍ਹੇ ਸਨ। ਇਸ ਦੌਰਾਨ ਚੋਣ ਨਤੀਜਿਆਂ ਨੂੰ ਲੈ ਕੇ ਕੁਝ ਨੌਜਵਾਨਾਂ ’ਚ ਬਹਿਸ ਹੋ ਗਈ ਤੇ ਉਨ੍ਹਾਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਸ੍ਰੀਨਿਵਾਸ ਬਚਾਅ ਲਈ ਆ ਗਿਆ। ਮੁਲਜ਼ਮਾਂ ਨੇ ਅਭੈ ਨੂੰ ਛੱਡ ਕੇ ਇੱਟਾਂ ਨਾਲ ਹਮਲਾ ਕਰ ਕੇ ਸ੍ਰੀਨਿਵਾਸ ਨੂੰ ਜ਼ਖਮੀ ਕਰ ਦਿੱਤਾ। ਜ਼ਖਮੀ ਅਭੈ ਤੇ ਸ੍ਰੀਨਿਵਾਸ ਨੂੰ ਉਸ ਦੇ ਸਾਥੀ ਇਲਾਜ ਲਈ ਸਿਵਲ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲੀਸ ਨੇ ਦੱਸਿਆ ਕਿ ਹਾਲੇ ਤੱਕ ਕਿਸੇ ਨੇ ਇਸ ਮਾਮਲੇ ’ਚ ਬਿਆਨ ਦਰਜ ਨਹੀਂ ਕਰਵਾਏ।

Advertisement
Advertisement