ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਹਸਪਤਾਲ ਵਿਚ ਮੌਤਾਂ

08:01 AM Oct 05, 2023 IST

ਮਹਾਰਾਸ਼ਟਰ ਦੇ ਨਾਂਦੇੜ ਸਥਿਤ ਡਾ. ਸ਼ੰਕਰ ਰਾਓ ਚਵਾਨ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਵਿਚ ਮਹਿਜ਼ 48 ਘੰਟਿਆਂ ਦੌਰਾਨ 31 ਮਰੀਜ਼ਾਂ ਦੀਆਂ ਜਾਨਾਂ ਚਲੇ ਜਾਣ ਦੀ ਬਹੁਤ ਹੀ ਮੰਦਭਾਗੀ ਘਟਨਾ ਵਾਪਰੀ ਹੈ। ਮਰਨ ਵਾਲਿਆਂ ਵਿਚੋਂ ਕਰੀਬ ਅੱਧੇ ਨਵਜੰਮੇ (ਉਮਰ 0 ਤੋਂ 3 ਦਨਿ) ਤੇ ਨਿੱਕੇ ਬੱਚੇ ਸਨ। ਇਹ ਘਟਨਾ ਹਸਪਤਾਲ ਦਾ ਢਾਂਚਾ ਬਹੁਤ ਹੀ ਖ਼ਰਾਬ ਹੋਣ ਵੱਲ ਇਸ਼ਾਰਾ ਕਰਦੀ ਹੈ। ਹਸਪਤਾਲ ਦੀ ਜ਼ਮੀਨੀ ਹਾਲਤ ਮਜਬੂਰ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਕ ਜੀਆਂ ਨੂੰ ਦਰਪੇਸ਼ ਵੱਡੀਆਂ ਪ੍ਰੇਸ਼ਾਨੀਆਂ ਵਾਲੀ ਸਥਿਤੀ ਦਾ ਪ੍ਰਗਟਾਵਾ ਕਰਦੀ ਹੈ। ਇਸ ਜ਼ਿਲ੍ਹਾ ਪੱਧਰੀ ਹਸਪਤਾਲ ਵਿਚ ਰੋਜ਼ਾਨਾ ਵੱਡੀ ਗਿਣਤੀ ਵਿਚ ਆਉਣ ਵਾਲੇ ਮਰੀਜ਼ਾਂ ਤੇ ਹੋਰ ਲੋਕਾਂ ਨੂੰ ਸਫ਼ਾਈ ਵਿਹੂਣੇ ਵਾਰਡਾਂ, ਬੇਹੱਦ ਗੰਦੇ ਪਾਖ਼ਾਨਿਆਂ, ਸੁਸਤ ਤੇ ਆਲਸੀ ਮੁਲਾਜ਼ਮਾਂ, ਦਵਾਈਆਂ ਦੀ ਕਮੀ ਅਤੇ ਬਿਸਤਰਿਆਂ ਦੀ ਘੱਟ ਗਿਣਤੀ ਸਮੇਤ ਬੁਨਿਆਦੀ ਢਾਂਚੇ ਦੀਆਂ ਹੋਰਨਾਂ ਖ਼ਾਮੀਆਂ ਨਾਲ ਜੂਝਣਾ ਪੈ ਰਿਹਾ ਹੈ।
ਇਸ ਸਬੰਧ ਵਿਚ ਹਸਪਤਾਲ ਅਤੇ ਸਿਆਸੀ ਆਗੂਆਂ ਦੀ ਪ੍ਰਤੀਕਿਰਿਆ ਭਾਵੇਂ ਹਮੇਸ਼ਾ ਵਾਂਗ ਹੀ ‘ਅਸੀਂ ਮਾਮਲੇ ਦੀ ਪੜਤਾਲ ਕਰਾਂਗੇ’ ਵਰਗੀ ਰਹੀ ਹੈ, ਪਰ ਇਸ ਸੋਗਮਈ ਸਥਿਤੀ ਨੇ ਇਕ ਹੋਰ ਭੱਦਾ ਰੂਪ ਲੈ ਲਿਆ ਹੈ: ਹਸਪਤਾਲ ਦੇ ਕਾਰਜਕਾਰੀ ਡੀਨ ਐੱਸਆਰ ਵੋਕਾਡੇ ਨੇ ਹਸਪਤਾਲ ਦਾ ਮੁਆਇਨਾ ਕਰਨ ਪੁੱਜੇ ਸ਼ਵਿ ਸੈਨਾ ਐਮਪੀ ਹੇਮੰਤ ਪਾਟਿਲ ਖ਼ਿਲਾਫ਼ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਐਮਪੀ ਨੇ ਆਪਣੇ ਅਖ਼ਤਿਆਰਾਂ ਤੋਂ ਕਿਤੇ ਅਗਾਂਹ ਜਾਂਦਿਆਂ ਵੋਕਾਡੇ ਨੂੰ ਇਕ ਗੰਦਾ ਪਾਖ਼ਾਨਾ ਸਾਫ਼ ਕਰਨ ਲਈ ਆਖ ਕੇ ਉਨ੍ਹਾਂ ਦਾ ਅਪਮਾਨ ਕੀਤਾ ਅਤੇ ਇਸ ਘਟਨਾ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਕਾਰਨ ਹੁਣ ਪਾਟਿਲ ਨੂੰ ਇਕ ਜਨਤਕ ਅਧਿਕਾਰੀ ਨੂੰ ਆਪਣੀ ਜ਼ਿੰਮੇਵਾਰੀ ਨਿਭਾਉਣ ਤੋਂ ਰੋਕਣ ਅਤੇ ਉਸ ਦੀ ਮਾਣਹਾਨੀ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ।
ਦੁੱਖ ਦੀ ਗੱਲ ਇਹ ਹੈ ਕਿ ਅਧਿਕਾਰੀ ਉਦੋਂ ਹਾਲਾਤ ਵੱਲ ਧਿਆਨ ਦੇਣ ਲਈ ਮਜਬੂਰ ਹੋਏ ਹਨ ਜਦੋਂ ਕੀਮਤੀ ਇਨਸਾਨੀ ਜਾਨਾਂ ਗਵਾਈਆਂ ਜਾ ਚੁੱਕੀਆਂ ਹਨ। ਹਾਲਾਤ ਵਿਚ ਸੁਧਾਰ ਲਈ ਜ਼ਰੂਰੀ ਹੈ ਕਿ ਵਿਵਸਥਾ ਵਿਚਲੀਆਂ ਸਮੱਸਿਆਵਾਂ ਦੀ ਬਣਦੀ ਘੋਖ-ਪੜਤਾਲ ਕੀਤੀ ਜਾਵੇ। ਮਹਾਰਾਸ਼ਟਰ ਸਰਕਾਰ ਇਸ ਮਾਮਲੇ ਵਿਚ ਕਾਗਜ਼ੀ ਕਾਰਵਾਈ ਕਰ ਕੇ ਕੰਮ ਨਹੀਂ ਚਲਾ ਸਕਦੀ ਕਿਉਂਕਿ ਸੂਬਾ ਅਜਿਹੀਆਂ ਕਈ ਤ੍ਰਾਸਦੀਆਂ ਦਾ ਸ਼ਿਕਾਰ ਹੋਇਆ ਹੈ। ਦੱਸਣਯੋਗ ਹੈ ਕਿ ਬੀਤੇ ਅਗਸਤ ਮਹੀਨੇ ਠਾਣੇ ਜ਼ਿਲ੍ਹੇ ਦੇ ਕਲਵਾ ਸਥਿਤ ਸਰਕਾਰੀ ਛਤਰਪਤੀ ਸ਼ਵਿਾਜੀ ਮਹਾਰਾਜ ਹਸਪਤਾਲ ਵਿਚ ਮਹਿਜ਼ 24 ਘੰਟਿਆਂ ਦੌਰਾਨ ਹੋਈਆਂ 18 ਮਰੀਜ਼ਾਂ ਦੀਆਂ ਮੌਤਾਂ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੇ ਨਤੀਜੇ ਹਾਲੇ ਤੱਕ ਸਾਹਮਣੇ ਨਹੀਂ ਆਏ। ਇਹ ਘਟਨਾਵਾਂ ਸਿਹਤ ਸੰਭਾਲ ਦੇ ਖੇਤਰ ਵਿਚ ਕਮਜ਼ੋਰ ਤੇ ਜਰਜਰੇ ਢਾਂਚੇ ਦੀਆਂ ਅਲਾਮਤਾਂ ਹਨ। ਇਹ ਕਮਜ਼ੋਰੀ ਕਈ ਦਹਾਕਿਆਂ ਤੋਂ ਸਿਹਤ-ਸੰਭਾਲ ਦੇ ਖੇਤਰ ਨੂੰ ਨਿੱਜੀ ਖੇਤਰ ਦੇ ਹਵਾਲੇ ਕਰਨ ਦੀਆਂ ਕੋਸ਼ਿਸ਼ਾਂ ਤੋਂ ਪੈਦਾ ਹੋਈ ਹੈ। ਸਰਕਾਰਾਂ ਨੇ ਸਰਕਾਰੀ ਤੇ ਜਨਤਕ ਖੇਤਰ ਵਿਚ ਸਿਹਤ ਬਜਟ ਨੂੰ ਘਟਾਇਆ ਹੈ। ਭਾਰਤ ਜਿਹੇ ਵੱਡੀ ਆਬਾਦੀ ਵਾਲੇ ਦੇਸ਼ ਵਿਚ ਸਿਹਤ-ਸੰਭਾਲ ਦੇ ਖੇਤਰ ਵਿਚ ਵੱਡੀ ਪੱਧਰ ’ਤੇ ਨਵਿੇਸ਼ ਕਰਨ ਦੀ ਜ਼ਰੂਰਤ ਹੈ।

Advertisement

Advertisement