ਗਾਜ਼ਾ ਪੱਟੀ ਵਿੱਚ ਮੌਤਾਂ ਦੀ ਗਿਣਤੀ 45 ਹਜ਼ਾਰ ਤੋਂ ਪਾਰ
06:08 AM Dec 17, 2024 IST
Advertisement
ਦੀਰ-ਅਲ-ਬਲਾਹ, 16 ਦਸੰਬਰ
ਗਾਜ਼ਾ ਪੱਟੀ ਦੇ ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਇਜ਼ਰਾਈਲ ਅਤੇ ਹਮਾਸ ਦਹਿਸ਼ਤਗਰਦਾਂ ਵਿਚਾਲੇ 14 ਮਹੀਨਿਆਂ ਤੋਂ ਚੱਲ ਰਹੀ ਜੰਗ ਕਾਰਨ ਹੁਣ ਤੱਕ 45,000 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਸਿਹਤ ਮੰਤਰਾਲੇ ਨੇ ਇਨ੍ਹਾਂ ਅੰਕੜਿਆਂ ’ਚ ਮਾਰੇ ਗਏ ਆਮ ਨਾਗਰਿਕਾਂ ਤੇ ਬਾਗ਼ੀਆਂ ਦੀ ਗਿਣਤੀ ਵੱਖੋ-ਵੱਖਰੀ ਨਹੀਂ ਕੀਤੀ ਹੈ ਪਰ ਇਸ ਮੁਤਾਬਕ ਮ੍ਰਿਤਕਾਂ ’ਚੋਂ ਅੱਧੇ ਤੋਂ ਵੱਧ ਮਹਿਲਾਵਾਂ ਤੇ ਬੱਚੇ ਸ਼ਾਮਲ ਹਨ। ਦੂਜੇ ਪਾਸੇ ਇਜ਼ਰਾਈਲ ਦੀ ਫ਼ੌਜ ਨੇ ਬਗੈਰ ਕਿਸੇ ਸਬੂਤ ਦਾਅਵਾ ਕੀਤਾ ਹੈ ਕਿ ਇਸ ਨੇ ਹੁਣ ਤੱਕ 17,000 ਦਹਿਸ਼ਤਗਰਦ ਮਾਰੇ ਹਨ। ਸਿਹਤ ਮੰਤਰਾਲੇ ਨੇ ਕਿਹਾ ਹੈ ਕਿ ਅਕਤੂਬਰ 2023 ਵਿੱਚ ਸ਼ੁਰੂ ਹੋਈ ਜੰਗ ਤੋਂ ਬਾਅਦ ਹੁਣ ਤੱਕ ਕੁੱਲ 45,028 ਵਿਅਕਤੀ ਮਾਰੇ ਜਾ ਚੁੱਕੇ ਹਨ, ਜਦਕਿ 106,962 ਜ਼ਖ਼ਮੀ ਹੋਏ ਹਨ। ਇਸ ਮੁਤਾਬਕ ਅਸਲ ਗਿਣਤੀ ਇਸ ਤੋਂ ਵੱਧ ਹੋ ਸਕਦੀ ਹੈ ਕਿਉਂਕਿ ਅਜੇ ਵੀ ਹਜ਼ਾਰਾਂ ਲਾਸ਼ਾਂ ਮਲਬੇ ਹੇਠ ਜਾਂ ਅਜਿਹੀ ਜਗ੍ਹਾ ਦਬੀਆਂ ਹਨ, ਜਿੱਥੇ ਮੈਡੀਕਲ ਸਹਾਇਤਾ ਨਹੀਂ ਪੁੱਜ ਸਕਦੀ। -ਏਪੀ
Advertisement
Advertisement
Advertisement