ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਿਆਂਮਾਰ ’ਚ ਭੂਚਾਲ ਕਾਰਨ ਮੌਤਾਂ ਦੀ ਗਿਣਤੀ 2000 ਤੋਂ ਪਾਰ

07:14 AM Apr 01, 2025 IST
ਮੈਂਡਲੇ ਵਿੱਚ ਢਹਿ-ਢੇਰੀ ਹੋਈ ਇੱਕ ਇਮਾਰਤ ’ਚੋਂ ਗਰਭਵਤੀ ਮਹਿਲਾ ਨੂੰ ਸੁਰੱਖਿਅਤ ਬਾਹਰ ਕੱਢਦੇ ਹੋਏ ਬਚਾਅ ਕਰਮੀ। -ਫੋਟੋ: ਏਜੰਸੀਆਂ

ਬੈਂਕਾਕ, 31 ਮਾਰਚ
ਮਿਆਂਮਾਰ ਵਿੱਚ ਭੂਚਾਲ ਕਾਰਨ ਮੌਤਾਂ ਦੀ ਗਿਣਤੀ ਹੁਣ 2,000 ਤੋਂ ਪਾਰ ਹੋ ਗਈ ਹੈ। ਮੁਲਕ ਦੀ ਫ਼ੌਜ ਵੱਲੋਂ ਚਲਾਈ ਜਾ ਰਹੀ ਸਰਕਾਰ ਵੱਲੋਂ ਜਾਰੀ ਬਿਆਨ ਮੁਤਾਬਕ ਮਲਬੇ ਹੇਠੋਂ ਹੋਰ ਲਾਸ਼ਾਂ ਮਿਲੀਆਂ ਹਨ। ਸਰਕਾਰੀ ਬੁਲਾਰੇ ਮੇਜਰ ਜਨਰਲ ਜ਼ਾਅ ਮਿਨ ਤੁਨ ਨੇ ਐੱਮਆਰਟੀਵੀ ਨੂੰ ਦੱਸਿਆ ਕਿ ਹੁਣ ਤੱਕ 3,400 ਜ਼ਖ਼ਮੀਆਂ ਦੀ ਪੁਸ਼ਟੀ ਹੋਈ ਹੈ ਜਦਕਿ 300 ਵਿਅਕਤੀ ਲਾਪਤਾ ਹਨ। ‘ਸਪਰਿੰਗ ਰੈਵੋਲਿਊਸ਼ਨ ਮਿਆਂਮਾਰ ਮੁਸਲਿਮ ਨੈੱਟਵਰਕ’ ਦੀ ਸਟੀਅਰਿੰਗ ਕਮੇਟੀ ਦੇ ਮੈਂਬਰ ਤੁਨ ਕਾਈ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਆਏ ਭੂਚਾਲ ਦੌਰਾਨ ਮੁਲਕ ਦੇ ਮੁਸਲਿਮ ਘੱਟ ਗਿਣਤੀ ਫ਼ਿਰਕੇ ਦੇ ਲੋਕ ਰਮਜ਼ਾਨ ਦੇ ਪਵਿੱਤਰ ਮਹੀਨੇ ਕਾਰਨ ਨਮਾਜ਼ ਅਦਾ ਕਰ ਰਹੇ ਸਨ ਤੇ ਜਿਸ ਸਮੇਂ ਮਸਜਿਦਾਂ ਢਹਿ-ਢੇਰੀ ਹੋਈਆਂ, ਉਸ ਸਮੇਂ ਲਗਪਗ 700 ਜਣੇ ਮਾਰੇ ਗਏ। ਅਜੇ ਇਸ ਗੱਲ ਬਾਰੇ ਪਤਾ ਨਹੀਂ ਲੱਗ ਸਕਿਆ ਹੈ ਕਿ ਇਨ੍ਹਾਂ ਮੌਤਾਂ ਦੀ ਗਿਣਤੀ ਸਰਕਾਰੀ ਅੰਕੜੇ ’ਚ ਸ਼ਾਮਲ ਕੀਤੀ ਗਈ ਹੈ ਜਾਂ ਨਹੀਂ। ਉਨ੍ਹਾਂ ਦੱਸਿਆ ਕਿ ਭੂਚਾਲ ਕਾਰਨ 60 ਮਸਜਿਦਾਂ ਨੁਕਸਾਨੀਆਂ ਗਈਆਂ।
ਵੱਖਰੀ ਜਾਣਕਾਰੀ ਮੁਤਾਬਕ ਭੂਚਾਲ ਸਮੇਂ ਮੈਂਡਲੇ ਵਿੱਚ 270 ਬੋਧੀ ਯੂ ਹਲਾ ਥੇਂਅ ਮੱਠ ’ਚ ਧਾਰਮਿਕ ਪ੍ਰੀਖਿਆ ਲੈ ਰਹੇ ਸਨ। ਬਚਾਅ ਦਲ ਨੇ ਦੱਸਿਆ ਕਿ ਇਸ ਦੌਰਾਨ 70 ਜਣੇ ਹੀ ਆਪਣਾ ਬਚਾਅ ਕਰ ਸਕੇ ਜਦਕਿ 50 ਜਣੇ ਮਾਰੇ ਗਏ ਜਦਕਿ ਬਾਕੀ 150 ਬਾਰੇ ਕੁਝ ਪਤਾ ਨਹੀਂ ਲੱਗ ਸਕਿਆ ਹੈ। ਇਸ ਦੌਰਾਨ ਇੰਟਰਨੈਸ਼ਨਲ ਰੈਸਕਿਊ ਕਮੇਟੀ ਲਈ ਮਿਆਂਮਾਰ ’ਚ ਪ੍ਰੋਗਰਾਮਾਂ ਦੇ ਉਪ ਨਿਰਦੇਸ਼ਕ ਲਾਰੇਨ ਇਲੈਰੀ ਨੇ ਕਿਹਾ ਕਿ ਛੇ ਇਲਾਕਿਆਂ ’ਚ ਐਮਰਜੈਂਸੀ ਦੇ ਹਾਲਾਤ ਹਨ ਤੇ ਉਨ੍ਹਾਂ ਦੀਆਂ ਟੀਮਾਂ ਤੇ ਸਥਾਨਕ ਭਾਈਵਾਲ ਲੋਕਾਂ ਦੀ ਲੋੜਾਂ ਦਾ ਪਤਾ ਲਾਉਣ ’ਚ ਜੁਟੇ ਹਨ। ਉਨ੍ਹਾਂ ਦੱਸਿਆ ਕਿ ਮੈਂਡਲੇ ’ਚ 80 ਫ਼ੀਸਦੀ ਇਮਾਰਤਾਂ ਢੇਹ-ਢੇਰੀ ਹੋਣ ਦਾ ਪਤਾ ਲੱਗਾ ਹੈ।
ਮਾਈਕਰੋਸਾਫਟ ਦੀ ਆਰਟੀਫੀਸ਼ੀਅਲ ਇੰਟੈਲੀਜੈਂਸ ਫਾਰ ਗੁੱਡ ਲੈਬ ਵੱਲੋਂ ਮੈਂਡਲੇ ਦੀਆਂ ਸੈਟੇਲਾਈਟ ਰਾਹੀਂ ਲਾਈਆਂ ਤਸਵੀਰਾਂ ਦੇ ਮੁਲਾਂਕਣ ਤੋਂ 515 ਇਮਾਰਤਾਂ ਦੇ 80 ਤੋਂ 100 ਫ਼ੀਸਦੀ ਨੁਕਸਾਨੇ ਜਾਣ, 1,524 ਦੇ 20 ਤੋਂ 80 ਫ਼ੀਸਦੀ ਅਤੇ 1,80,004 ਇਮਾਰਤਾਂ ਦੇ 0 ਤੋਂ 20 ਫ਼ੀਸਦੀ ਨੁਕਸਾਨੇ ਜਾਣ ਬਾਰੇ ਪਤਾ ਲੱਗਾ ਹੈ। ਇਸ ਦੌਰਾਨ ਮਿਆਂਮਾਰ ਦੇ ਗੁਆਂਢੀ ਮੁਲਕਾਂ ਤੇ ਭਾਈਵਾਲਾਂ ਵੱਲੋਂ ਰਾਹਤ ਤੇ ਬਚਾਅ ਕਾਰਜਾਂ ’ਚ ਲਗਾਤਾਰ ਸਹਿਯੋਗ ਦਿੱਤਾ ਜਾ ਰਿਹਾ ਹੈ, ਜਿਨ੍ਹਾਂ ’ਚ ਰੂਸ, ਚੀਨ, ਭਾਰਤ ਤੇ ਕਈ ਦੱਖਣ-ਏਸ਼ਿਆਈ ਮੁਲਕ ਸ਼ਾਮਲ ਹਨ। -ਏਪੀ

Advertisement

Advertisement