ਜਬਰ-ਜਨਾਹ ਮਗਰੋਂ ਕਤਲ ਦੇ ਦੋਸ਼ ਹੇਠ ਮੌਤ ਦੀ ਸਜ਼ਾ
07:54 AM Sep 28, 2024 IST
Advertisement
ਪੱਤਰ ਪ੍ਰੇਰਕ
ਜਲੰਧਰ, 27 ਸਤੰਬਰ
ਇੱਥੇ ਚਾਰ ਸਾਲ ਪਹਿਲਾਂ 12 ਸਾਲਾ ਬੱਚੀ ਨਾਲ ਜਬਰ-ਜਨਾਹ ਤੇੇ ਬੇਰਹਿਮੀ ਨਾਲ ਹੱਤਿਆ ਦੇ ਮਾਮਲੇ ਵਿਚ ਸਥਾਨਕ ਅਦਾਲਤ ਨੇ ਦੋਸ਼ੀ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਪੁਲੀਸ ਨੇ ਇਸ ਮਾਮਲੇ ਵਿਚ ਤੀਹ ਸਾਲਾ ਗੁਰਪ੍ਰੀਤ ਗੋਪੀ ਨੂੰ ਨਾਮਜ਼ਦ ਕੀਤਾ ਸੀ। ਇਸ ਸਬੰਧੀ ਫ਼ੈਸਲਾ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਰਚਨਾ ਕੰਬੋਜ ਨੇ ਸੁਣਾਇਆ। ਇਹ ਲੜਕੀ ਗੁਰਾਇਆ ਦੇ ਪਿੰਡ ਤੋਂ ਲਾਪਤਾ ਹੋ ਗਈ ਸੀ, ਜਿਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਭਾਲ ਕੀਤੀ। ਸੀਸੀਟੀਵੀ ਵਿੱਚ ਪਤਾ ਲੱਗਿਆ ਕਿ ਲੜਕੀ ਕਲੋਨੀ ਤੋਂ ਬਾਹਰ ਨਹੀਂ ਗਈ, ਜਿਸ ਕਾਰਨ ਪੁਲੀਸ ਨੇ ਇਸ ਖੇਤਰ ਦੇ ਸਾਰੇ ਮਕਾਨਾਂ ਵਿਚ ਤਲਾਸ਼ੀ ਮੁਹਿੰਮ ਚਲਾਈ ਤਾਂ ਗੁਰਪ੍ਰੀਤ ਦੇ ਘਰੋਂ ਖੂਨ ਨਾਲ ਲਿੱਬੜਿਆ ਹਥੌੜਾ ਤੇ ਲੜਕੀ ਦੀ ਲਾਸ਼ ਮਿਲੀ। ਪੋਸਟਮਾਰਟਮ ਵਿਚ ਖੁਲਾਸਾ ਹੋਇਆ ਕਿ ਲੜਕੀ ਨਾਲ ਜਬਰ ਜਨਾਹ ਕੀਤਾ ਗਿਆ ਸੀ।
Advertisement
Advertisement
Advertisement