ਨੌਜਵਾਨ ਦੀ ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਮੌਤ
06:15 PM Jun 23, 2023 IST
ਪੱਤਰ ਪ੍ਰੇਰਕ
Advertisement
ਲਾਲੜੂ, 12 ਜੂਨ
ਪਿੰਡ ਘੋਲੂਮਾਜਰਾ ਵਿੱਚ ਇਕ 22 ਸਾਲਾ ਨੌਜਵਾਨ ਦੀ ਕੋਈ ਜ਼ਹਿਰੀਲੀ ਚੀਜ਼ ਨਿਗਲਣ ਕਾਰਨ ਮੌਤ ਹੋ ਗਈ। ਅਭਿਸ਼ੇਕ ਚੰਦਨ ਦੇ ਪਿਤਾ ਸੁਨੀਲ ਕੁਮਾਰ ਚੰਦਨ ਵਾਸੀ ਰੈੱਡ ਐਨਕਲੇਵ, ਘੋਲੂ ਮਾਜਰਾ ਨੇ ਦੱਸਿਆ ਕਿ ਉਹਨਾਂ ਦੇ ਪੁੱਤਰ ਨੇ ਗਲਤੀ ਨਾਲ ਕੋਈ ਜ਼ਹਿਰੀਲੀ ਚੀਜ਼ ਖਾ ਲਈ ਜਿਸ ਕਾਰਨ ਉਸ ਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਕਰ ਰਹੇ ਨਾਹਰ ਪੁਲੀਸ ਚੌਕੀ ਲਹਿਲੀ ਦੇ ਹੌਲਦਾਰ ਗੁਰਪਾਲ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨ ‘ਤੇ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।
Advertisement
Advertisement