ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
10:32 AM Sep 06, 2024 IST
Advertisement
ਪੱਤਰ ਪ੍ਰੇਰਕ
ਤਰਨ ਤਾਰਨ , 5 ਸਤੰਬਰ
ਸ਼ਹਿਰ ਦੀ ਚਰਚ ਵਾਲੀ ਗਲੀ ਵਿੱਚ ਲੰਘੇ ਕੱਲ੍ਹ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ। ਸਥਾਨਕ ਥਾਣਾ ਸਿਟੀ ਦੇ ਪੁਲੀਸ ਅਧਿਕਾਰੀ ਏਐੱਸਆਈ ਗੁਰਭੇਜ ਸਿੰਘ ਨੇ ਅੱਜ ਇੱਥੇ ਦੱਸਿਆ ਕਿ ਮ੍ਰਿਤਕ ਦੀ ਸ਼ਨਾਖਤ ਹਰਕ੍ਰਿਸ਼ਨ ਸਿੰਘ (31) ਵਾਸੀ ਜਰਮਸਤਪੁਰ ਵਜੋਂ ਹੋਈ। ਪੁਲੀਸ ਨੂੰ ਮ੍ਰਿਤਕ ਦੇ ਪਿਤਾ ਪਰਮਜੀਤ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਨਸ਼ੇ ਕਰਨ ਦਾ ਆਦੀ ਸੀ। ਉਸ ਨੂੰ ਸ਼ਹਿਰ ਦੀ ਨਾਨਕਸਰ ਆਬਾਦੀ ਦਾ ਵਾਸੀ ਬਿੱਟਾ ਉਰਫ ਚੋਜੀ ਆਪਣੇ ਦੋ ਅਣਪਛਾਤੇ ਸਾਥੀਆਂ ਨਾਲ ਨਸਾ ਕਰਵਾਉਣ ਲਈ ਲੈ ਗਿਆ। ਇਸੇ ਦੌਰਾਨ ਨਸ਼ੇ ਦੀ ਓਵਰਡੋਜ਼ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਪੁਲੀਸ ਨੇ ਕੇਸ ਦਰਜ ਕੀਤਾ ਹੈ|
Advertisement
Advertisement
Advertisement