ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ
07:57 AM Feb 20, 2024 IST
ਪੱਤਰ ਪ੍ਰੇਰਕ
ਜੈਤੋ, 19 ਫਰਵਰੀ
ਇੱਥੇ ਇਕ ਨੌਜਵਾਨ ਦੀ ਭੇਤਭਰੀ ਹਾਲਤ ’ਚ ਲਾਸ਼ ਮਿਲੀ ਹੈ। ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਣ ਦਾ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ। ਉਸ ਦੀ ਲਾਸ਼ ਦਾਣਾ ਮੰਡੀ ਦੇ ਫੜ੍ਹ ਵਿੱਚੋਂ ਮਿਲੀ। ਮੁੱਢਲੀ ਜਾਣਕਾਰੀ ਅਨੁਸਾਰ ਮ੍ਰਿਤਕ ਕੋਲੋਂ ਸਰਿੰਜ ਅਤੇ ਕੁਝ ਸ਼ਰਾਬ ਮਿਲੀ। ਮਰਹੂਮ ਦੀ ਐਕਟਿਵਾ ਸਕੂਟਰੀ ਵੀ ਲਾਸ਼ ਦੇ ਨੇੜੇ ਹੀ ਖੜ੍ਹੀ ਸੀ। ਸਮਾਜ ਸੇਵੀ ਵਾਲੰਟੀਅਰਾਂ ਵੱਲੋਂ ਸੂਚਿਤ ਕਰਨ ’ਤੇ ਪੁਲੀਸ ਮੌਕੇ ’ਤੇ ਪੁੱਜੀ। ਸਮਾਜ ਸੇਵੀ ਕਾਰਕੁਨਾਂ ਨੇ ਲਾਸ਼ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਈ। ਮ੍ਰਿਤਕ ਨੌਜਵਾਨ ਦੀ ਪਛਾਣ ਰਾਵਲ ਸਿੰਘ ਵਾਸੀ ਕੋਠੇ ਸੰਤਾ ਸਿੰਘ ਵਜੋਂ ਦੱਸੀ ਗਈ ਹੈ। ਇਸ ਘਟਨਾ ਮਗਰੋਂ ਲੋਕ ਨਸ਼ਿਆਂ ਦੇ ਮੁੱਦੇ ’ਤੇ ਪ੍ਰਸ਼ਾਸਨ ਦੇ ਦਾਅਵਿਆਂ ’ਤੇ ਸਵਾਲ ਖੜ੍ਹੇ ਕਰ ਰਹੇ ਹਨ। ਦੂਜੇ ਪਾਸੇ ਪੁਲੀਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।
Advertisement
Advertisement