ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ

11:01 AM Nov 20, 2023 IST

ਗੁਰਦੀਪ ਸਿੰਘ ਟੱਕਰ
ਮਾਛੀਵਾੜਾ, 19 ਨਵੰਬਰ
ਥਾਣਾ ਕੂੰਮਕਲਾਂ ਅਧੀਨ ਪੈਂਦੇ ਪਿੰਡ ਚੌਂਤਾ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ, ਜਿਸ ਦੀ ਪਛਾਣ ਗੁਰਮੇਲ ਸਿੰਘ ਵਾਸੀ ਭੈਣੀ ਸਾਹਿਬ ਵਜੋਂ ਹੋਈ ਹੈ।
ਪੁਲੀਸ ਕੋਲ ਦਰਜ ਕਰਵਾਏ ਬਿਆਨਾਂ ਵਿੱਚ ਮ੍ਰਿਤਕ ਦੇ ਪਿਤਾ ਗੁਰਚਰਨ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਗੰਗਾ ਸਿੰਘ ਤੇ ਗੁਰਮੇਲ ਸਿੰਘ ਨਸ਼ਾ ਕਰਨ ਦੇ ਆਦੀ ਹਨ ਅਤੇ ਅਕਸਰ ਘਰ ’ਚ ਹੀ ਰਹਿੰਦੇ ਸਨ। ਸ਼ਾਮ ਕਰੀਬ 5 ਵਜੇ ਦੋਵੇਂ ਲੜਕੇ ਘਰੋਂ ਬਾਹਰ ਚਲੇ ਗਏ ਤੇ ਉਹ ਵੀ ਉਨ੍ਹਾਂ ਦੀ ਭਾਲ ’ਚ ਘਰੋਂ ਨਿਕਲ ਗਿਆ। ਜਦੋਂ ਉਹ (ਗੁਰਚਰਨ ਸਿੰਘ) ਗਾਹੀ ਭੈਣੀ ਤੋਂ ਪਿੰਡ ਰਤਨਗੜ੍ਹ ਰੋਡ ਵੱਲ ਗਿਆ ਤਾਂ ਦੇਖਿਆ ਕਿ ਸੜਕ ਦੇ ਖੱਬੇ ਪਾਸੇ ਸੁੰਨਸਾਨ ਜਗ੍ਹਾ ’ਤੇ ਕਰੀਬ 8-9 ਲੜਕਿਆਂ ਨੇ ਉਸ ਦੇ ਦੋਵੇਂ ਲੜਕਿਆਂ ਨੂੰ ਫੜਿਆ ਹੋਇਆ ਸੀ। ਇਸ ਦੌਰਾਨ ਉਸ ਵੱਲੋਂ ਰੌਲਾ ਪਾਉਣ ’ਤੇ ਉਹ ਭੱਜ ਗਏ। ਗੁਰਚਰਨ ਸਿੰਘ ਨੇ ਦੱਸਿਆ ਕਿ ਉਸ ਨੇ ਜਦੋਂ ਨੇੜੇ ਜਾ ਕੇ ਦੇਖਿਆ ਤਾਂ ਉਸ ਦੇ ਲੜਕੇ ਗੁਰਮੇਲ ਸਿੰਘ ਦੀ ਸੱਜੀ ਬਾਂਹ ’ਚ ਨਸ਼ੇ ਦੀ ਸਰਿੰਜ ਲੱਗੀ ਹੋਈ ਸੀ। ਉਸ ਦੇ ਦੋਵੇਂ ਲੜਕਿਆਂ ਨੇ ਦੱਸਿਆ ਕਿ ਉਹ ਇਨ੍ਹਾਂ ਤੋਂ ਨਸ਼ੀਲੇ ਪਦਾਰਥ ਲੈਂਦੇ ਸਨ। ਅੱਜ ਵੀ ਗੁਰਪ੍ਰੀਤ ਸਿੰਘ ਉਰਫ਼ ਗੋਪੀ, ਸੁਰਜੀਤ ਸਿੰਘ ਸ਼ੀਲੂ, ਜੋਗਿੰਦਰ ਸਿੰਘ ਉਰਫ਼ ਡੋਡੀ, ਕੁਲਵੰਤ ਸਿੰਘ, ਮੁੱਖਾ ਸਿੰਘ ਵਾਸੀਆਨ ਪਿੰਡ ਚੌਂਤਾ ਅਤੇ ਇੱਕ ਜੋਗਿੰਦਰ ਸਿੰਘ ਡੋਡੀ ਦੀ ਪਤਨੀ ਬਲਵਿੰਦਰ ਕੌਰ ਤੇ ਅਣਪਛਾਤੀ ਔਰਤ ਉਨ੍ਹਾਂ ਨਸ਼ਾ ਦੇ ਕੇ ਗਈ ਹੈ। ਬਿਆਨਕਰਤਾ ਅਨੁਸਾਰ ਇਨ੍ਹਾਂ ਸਾਰਿਆਂ ਨੇ ਮਿਲ ਕੇ ਉਸ ਦੇ ਦੋਵੇਂ ਲੜਕੇ ਗੁਰਮੇਲ ਸਿੰਘ ਤੇ ਗੰਗਾ ਸਿੰਘ ਨੂੰ ਨਸ਼ੇ ਦੀ ਟੀਕੇ ਲਗਾਏ ਹਨ। ਸ਼ਿਕਾਇਤਕਰਤਾ ਨੇ ਦੱਸਿਆ ਕਿ ਜਦੋਂ ਉਹ ਆਪਣੇ ਦੋਵੇਂ ਲੜਕਿਆਂ ਨੂੰ ਲੈ ਕੇ ਘਰ ਚਲਾ ਗਿਆ ਤਾਂ ਦੇਰ ਸ਼ਾਮ ਅਚਾਨਕ ਗੁਰਮੇਲ ਸਿੰਘ ਦੀ ਸਿਹਤ ਖ਼ਰਾਬ ਹੋ ਗਈ ਤੇ ਉਸ ਦੇ ਨੱਕ ’ਚੋਂ ਖੂਨ ਨਿਕਲਣ ਲੱਗ ਪਿਆ। ਉਹ ਉਸ ਨੂੰ ਡਾਕਟਰ ਕੋਲ ਲੈ ਕੇ ਜਾਣ ਲੱਗੇ ਸਨ ਕਿ ਉਸ ਦੀ ਮੌਤ ਹੋ ਗਈ।
ਉਸ ਨੇ ਦੋਸ਼ ਲਾਇਆ ਕਿ ਗੁਰਮੇਲ ਸਿੰਘ ਦੀ ਮੌਤ ਉਕਤ ਵਿਅਕਤੀਆਂ ਵਲੋਂ ਜਬਰਦਸਤੀ ਨਸ਼ਾ ਕਰਵਾਉਣ ਕਰਕੇ ਹੋਈ ਹੈ। ਕੂੰਮਕਲਾਂ ਪੁਲੀਸ ਨੇ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰਕੇ ਜੋਗਿੰਦਰ ਸਿੰਘ ਤੇ ਔਰਤ ਬਲਵਿੰਦਰ ਕੌਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

Advertisement

Advertisement