ਨਹਿਰ ਵਿੱਚ ਡੁੱਬਣ ਕਾਰਨ ਨੌਜਵਾਨ ਦੀ ਮੌਤ
06:53 AM Sep 04, 2024 IST
ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 3 ਸਤੰਬਰ
ਇੱਥੇ ਇੱਕ ਨੌਜਵਾਨ ਦੀ ਨਹਿਰ ਵਿੱਚ ਡੁੱਬ ਜਾਣ ਕਾਰਨ ਮੌਤ ਹੋ ਗਈ। ਸਹਾਇਕ ਥਾਣੇਦਾਰ ਜਸਮੇਰ ਸਿੰਘ ਨੇ ਦੱਸਿਆ ਕਿ ਹਰੀ ਸ਼ੰਕਰ ਪੁੱਤਰ ਅੰਬਿਕਾ ਪ੍ਰਸਾਦ ਵਾਸੀ ਆਦਰਸ਼ ਨਗਰ ਨਵਾਂ ਗਰਾਉਂ ਜ਼ਿਲ੍ਹਾ ਮੁਹਾਲੀ ਨੇ ਪੁਲੀਸ ਕੋਲ ਸ਼ਿਕਾਇਤ ਕੀਤੀ ਸੀ ਕਿ ਉਸ ਦਾ ਲੜਕਾ ਸਤੀਸ਼ ਪੰਚਕੂਲਾ ਵਿੱਚ ਪ੍ਰਾਈਵੇਟ ਨੌਕਰੀ ਕਰਦਾ ਸੀ। ਉਹ ਆਪਣੇ ਦੋਸਤ ਸਰੇਸ਼ ਕੁਮਾਰ ਨਾਲ ਮੋਟਰਸਾਈਕਲ ’ਤੇ ਘਰੇਲੂ ਕੰਮ ਲਈ ਪਟਿਆਲਾ ਗਏ ਸਨ। ਉਸ ਦਾ ਬੇਟਾ ਸਤੀਸ਼ ਅਤੇ ਸੁਰੇਸ਼ ਕੁਮਾਰ ਪਿੰਡ ਬੁਚੜੇ ਨਹਿਰ ਦੀ ਪਟੜੀ ’ਤੇ ਬੈਠ ਕੇ ਕੁਝ ਖਾ ਰਹੇ ਸਨ। ਇਸ ਦੌਰਾਨ ਸਤੀਸ਼ ਹੱਥ ਧੋਣ ਲਈ ਨਹਿਰ ਕੋਲ ਗਿਆ ਤਾਂ ਉਹ ਅਚਾਨਕ ਨਹਿਰ ਦੇ ਪਾਣੀ ਵਿੱਚ ਰੁੜ੍ਹ ਗਿਆ। ਉਸ ਦੀ ਲਾਸ਼ ਪਿੰਡ ਖਾਨਪੁਰ ਨੇੜੇ ਗੰਡਾ ਖੇੜੀ ਨਹਿਰ ਵਿੱਚੋਂ ਮਿਲ ਗਈ, ਜਿਸ ਦਾ ਪੋਸਟ ਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀ।
Advertisement
Advertisement