ਕੁੱਟਮਾਰ ਮਗਰੋਂ ਨੌਜਵਾਨ ਦੀ ਮੌਤ, ਦੋ ਜਣਿਆਂ ਖ਼ਿਲਾਫ਼ ਕੇਸ ਦਰਜ
03:22 PM Apr 14, 2024 IST
Close-up of dead body feet at morgue or hospital with toe label or information ring and identification blank tag. Cadaver lying on steal table covered with sheet on autopsy table. Death concept.
Advertisement
ਪੱਤਰ ਪ੍ਰੇਰਕ
ਪਾਤੜਾਂ, 14 ਅਪਰੈਲ
ਇੱਕ ਨੌਜਵਾਨ ਕਿਸੇ ਦੇ ਘਰ ਵਿੱਚ ਦਾਖ਼ਲ ਹੋ ਗਿਆ। ਇਸ ਦੌਰਾਨ ਕੀਤੀ ਗਈ ਕੁੱਟਮਾਰ ਵਿੱਚ ਉਸ ਦੀ ਮੌਤ ਹੋ ਗਈ। ਇਹ ਨੌਜਵਾਨ ਰਾਤ ਸਮੇਂ ਕਈ ਕਿਲੋਮੀਟਰ ਦਾ ਸਫਰ ਤੈਅ ਕਰਕੇ ਕਿਸੇ ਦੇ ਘਰ ਵਿੱਚ ਦਾਖ਼ਲ ਹੋ ਗਿਆ। ਘਰ ਵਿੱਚ ਮੌਜੂਦ ਬਜ਼ੁਰਗ ਅਤੇ ਨੌਜਵਾਨ ਵੱਲੋਂ ਉਸ ਦੀ ਕੁੱਟਮਾਰ ਕੀਤੀ ਗਈ। ਝਗੜੇ ਦੌਰਾਨ ਨੌਜਵਾਨ ਦੇ ਸਿਰ ਵਿਚ ਮਾਰੀਆਂ ਇੱਟਾਂ ਨੂੰ ਮੌਤ ਦਾ ਕਾਰਨ ਮੰਨਦਿਆਂ ਮ੍ਰਿਤਕ ਦੇ ਪਿਤਾ ਪਿ੍ਥੀ ਸਿੰਘ ਵੱਲੋਂ ਥਾਣਾ ਘੱਗਾ ਕੀਤੀ ਸ਼ਿਕਾਇਤ ’ਤੇ ਪੁਲੀਸ ਨੇ ਇਰਾਦਾ ਕਤਲ ਦੀਆਂ ਧਾਰਾਵਾਂ ਤਹਿਤ ਦੋਵਾਂ ਮੁਲਜ਼ਮਾਂ ਖਿਲਾਫ਼ ਕੇਸ ਦਰਜ ਕਰ ਲਿਆ ਹੈ।
Advertisement
Advertisement
Advertisement