For the best experience, open
https://m.punjabitribuneonline.com
on your mobile browser.
Advertisement

ਗਰਮੀ ਕਾਰਨ ਅਣਪਛਾਤੇ ਵਿਅਕਤੀ ਦੀ ਮੌਤ

07:53 PM Jun 29, 2023 IST
ਗਰਮੀ ਕਾਰਨ ਅਣਪਛਾਤੇ ਵਿਅਕਤੀ ਦੀ ਮੌਤ
Advertisement

ਪੱਤਰ ਪ੍ਰੇਰਕ

Advertisement

ਸ਼ਾਹਕੋਟ, 27 ਜੂਨ

ਲੋਹੀਆਂ ਖਾਸ ਵਿੱਚ ਇਕ ਅਣਪਛਾਤੇ ਵਿਅਕਤੀ ਦੀ ਅੱਜ ਗਰਮੀ ਕਾਰਨ ਮੌਤ ਹੋ ਗਈ। ਥਾਣਾ ਲੋਹੀਆਂ ਖਾਸ ਦੇ ਸਬ-ਇੰਸਪੈਕਟਰ ਗੋਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਟੀ ਪੁਆਇੰਟ ਸਥਿਤ ਇਕ ਦੁਕਾਨ ਅੱਗੇ ਇਕ ਵਿਅਕਤੀ ਬੇਹੋਸ਼ ਪਿਆ ਹੈ। ਜਦੋਂ ਉਨ੍ਹਾਂ ਜਾ ਕੇ ਦੇਖਿਆ ਤਾਂ ਉਕਤ ਵਿਅਕਤੀ ਦੀ ਮੌਤ ਹੋ ਚੁੱਕੀ ਸੀ। ਇਸ ਮੌਕੇ ਦੁਕਾਨਦਾਰਾਂ ਨੇ ਪੁਲੀਸ ਨੂੰ ਦੱਸਿਆ ਕਿ ਇਹ ਵਿਅਕਤੀ ਘੁੰਮਦਾ ਘੁੰਮਦਾ ਬੇਹੋਸ਼ ਹੋ ਕੇ ਇੱਥੇ ਡਿੱਗ ਪਿਆ ਸੀ। ਮ੍ਰਿਤਕ ਦੀ ਉਮਰ ਲਗਪਗ 50 ਸਾਲ ਹੈ ਤੇ ਉਸ ਦੀ ਹਾਲੇ ਸ਼ਨਾਖਤ ਨਹੀਂ ਹੋ ਸਕੀ ਹੈ। ਪੁਲੀਸ ਨੇ ਲਾਸ਼ ਨੂੰ ਸ਼ਨਾਖ਼ਤ ਵਾਸਤੇ 72 ਘੰਟਿਆਂ ਲਈ ਨਕੋਦਰ ਦੇ ਮੁਰਦਾਘਰ ਵਿੱਚ ਰੱਖਵਾਇਆ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ ਮਗਰੋਂ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕੇਗਾ, ਪਰ ਹਾਲ ਦੀ ਘੜੀ ਇਹ ਮੌਤ ਗਰਮੀ ਕਾਰਨ ਹੋਈ ਜਾਪਦੀ ਹੈ।

Advertisement
Tags :
Advertisement
Advertisement
×