ਗਰਮੀ ਕਾਰਨ ਦੋ ਬੇਸਹਾਰਾ ਵਿਅਕਤੀਆਂ ਦੀ ਮੌਤ
07:52 AM Jun 11, 2024 IST
Advertisement
ਪੱਤਰ ਪ੍ਰੇਰਕ
ਬਠਿੰਡਾ, 10 ਜੂਨ
ਇਥੇ ਦੋ ਵੱਖ-ਵੱਖ ਥਾਵਾਂ ’ਤੇ ਗਰਮੀ ਕਾਰਨ ਬੇਸਹਾਰਾ ਵਿਅਕਤੀਆਂ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਨ੍ਹਾਂ ਵਿਅਕਤੀਆਂ ਦੀ ਗਰਮੀ ਕਾਰਨ ਹਾਲਤ ਵਿਗੜ ਗਈ ਸੀ ਜਿਨ੍ਹਾਂ ਨੂੰ ਸ਼ਹਿਰ ਦੀ ਸਮਾਜ ਸੇਵੀ ਸੰਸਥਾ ਵੱਲੋਂ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਪਰ ਹਸਪਤਾਲ ’ਚ ਇਨ੍ਹਾਂ ਨੇ ਦਮ ਤੋੜ ਦਿੱਤਾ।
ਵਰਕਰਾਂ ਅਨੁਸਾਰ ਮ੍ਰਿਤਕਾਂ ਦੀ ਸ਼ਨਾਖ਼ਤ ਨਹੀਂ ਹੋ ਸਕੀ। ਸਹਾਰਾ ਟੀਮ ਨੇ ਦੱਸਿਆ ਕਿ ਬਠਿੰਡਾ ਦੇ ਨਗਰ ਨਿਗਮ ਦਫ਼ਤਰ ਦੇ ਸਾਹਮਣੇ ਵਰਾਂਡੇ ਵਿੱਚ ਇੱਕ ਬੇਸਹਾਰਾ ਵਿਅਕਤੀ ਦੀ ਗਰਮੀ ਕਾਰਨ ਹਾਲਤ ਵਿਗੜ ਗਈ ਜਦੋਂ ਕਿ ਦੂਜੇ ਵਿਅਕਤੀ ਦੀ ਬੱਸ ਸਟੈਂਡ ਨਜ਼ਦੀਕ ਸਿਹਤ ਖਰਾਬ ਗਈ।
ਟੀਮ ਮੈਂਬਰਾਂ ਵੱਲੋਂ ਇਨ੍ਹਾਂ ਮਰੀਜ਼ਾਂ ਨੂੰ ਇਲਾਜ ਲਈ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ।
Advertisement
Advertisement
Advertisement