ਹਾਦਸੇ ਵਿੱਚ ਮਜ਼ਦੂਰ ਦੀ ਮੌਤ
ਲਹਿਰਾਗਾਗਾ (ਪੱਤਰ ਪ੍ਰੇਰਕ): ਇੱਥੇ ਮੂਨਕ ਸੜਕ ਤੇ ਬਲਰਾ ਸਥਿਤ ਐੱਸੀਆਈ ਵੱਲੋਂ ਅਨਾਜ ਭੰਡਾਰ ਬਣਾਇਆ ਜਾ ਰਿਹਾ ਹੈ। ਇਸ ਦੀ ਉਸਾਰੀ ਦਾ ਠੇਕਾ ਪ੍ਰਾਈਵੇਟ ਠੇਕੇਦਾਰ ਕੋਲ ਹੈ। ਇੱਥੇ ਪਿੰਡ ਘੋੜੇਨਬ ਦੇ ਦੋ ਮਜ਼ਦੂਰ ਕੱਲ੍ਹ ਟਰੱਕ ’ਚੋਂ ਬਜਰੀ ਲਾਹ ਰਹੇ ਸਨ ਜਿਨ੍ਹਾਂ ਦੀ ਟਰੱਕ ਦੇ ਹਾਈ ਵੋਲਟੇਜ ਤਾਰਾਂ ਨਾਲ ਲੱਗਣ ਕਰ ਕੇ ਕਰੰਟ ਲੱਗਣ ਕਾਰਨ ਇੱਕ ਮਜ਼ਦੂਰ ਜਗਸੀਰ ਸਿੰਘ ਦੀ ਮੌਤ ਹੋ ਗਈ ਜਦੋਂਕਿ ਦੋ ਜ਼ੇਰੇ ਇਲਾਜ ਹਨ। ਇਸ ਸਬੰਧੀ ਕਿਸਾਨਾਂ-ਮਜ਼ਦੂਰਾਂ ਮ੍ਰਿਤਕ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਵਾਸਤੇ ਸੰਘਰਸ਼ ਕਮੇਟੀ ਬਣਾ ਕੇ ਅੱਜ ਗੋਦਾਮ ਵਾਲੀ ਥਾਂ ਦੇ ’ਤੇ ਧਰਨਾ ਲਗਾ ਦਿੱਤਾ। ਡੀਐੱਸਪੀ ਨੇ ਅੱਜ ਘਟਨਾ ਸਥਾਨ ’ਤੇ ਜਾ ਕੇ ਜਾਇਜ਼ਾ ਲਿਆ। ਦੱਸਣਯੋਗ ਹੈ ਕਿ ਪ੍ਰਸ਼ਾਸਨ ਨਾਲ ਮੀਟਿੰਗ ਤੋਂ ਪਹਿਲਾਂ ਗੋਦਾਮ ਉਸਾਰੀ ਦੇ ਠੇਕੇਦਾਰ ਤੇ ਸੰਘਰਸ਼ ਕਮੇਟੀ ਦੇ ਆਗੂਆਂ ਵਿਚਾਲੇ ਮੀਟਿੰਗ ਰਾਹੀਂ ਪੀੜਤ ਪਰਿਵਾਰ ਨਾਲ ਹੋ ਸਮਝੌਤਾ ਹੋ ਗਿਆ। ਇਸ ਤਹਿਤ ਮ੍ਰਿਤਕ ਦੇ ਪਰਿਵਾਰ ਨੂੰ 12 ਲੱਖ ਰੁਪਏ ਮੁਆਵਜ਼ਾ ਤੇ ਜ਼ਖ਼ਮੀਆਂ ਦੇ ਇਲਾਜ ਦੀ ਜ਼ਿੰਮੇਵਾਰੀ ਠੇਕੇਦਾਰ ਨੇ ਆਪਣੇ ਸਿਰ ਲਈ।