For the best experience, open
https://m.punjabitribuneonline.com
on your mobile browser.
Advertisement

ਪਾਣੀ ਦੇ ਟੈਂਕ ’ਚ ਡੁੱਬਣ ਕਾਰਨ ਭੈਣ-ਭਰਾ ਦੀ ਮੌਤ

08:12 AM Sep 11, 2024 IST
ਪਾਣੀ ਦੇ ਟੈਂਕ ’ਚ ਡੁੱਬਣ ਕਾਰਨ ਭੈਣ ਭਰਾ ਦੀ ਮੌਤ
Advertisement

ਨਿੱਜੀ ਪੱਤਰ ਪ੍ਰੇਰਕ
ਫਰੀਦਕੋਟ, 10 ਸਤੰਬਰ
ਫਰੀਦਕੋਟ ਦੇ ਨੇੜਲੇ ਪਿੰਡ ਰਾਜੂਵਾਲਾ ਵਿੱਚ ਦੇਰ ਸ਼ਾਮ ਦੋ ਸਕੇ ਭੈਣ-ਭਰਾ ਦੀ ਵਾਟਰ ਵਰਕਸ ਦੇ ਟੈਂਕ ਵਿੱਚ ਡੁੱਬਣ ਨਾਲ ਮੌਤ ਹੋ ਗਈ। ਸੂਚਨਾ ਅਨੁਸਾਰ ਲੱਛਮੀ (5) ਅਤੇ ਸੁਖਮਨਦੀਪ ਸਿੰਘ (7) ਵਾਟਰ ਵਰਕਸ ਨਜ਼ਦੀਕ ਪਾਣੀ ਦੇ ਟੈਂਕ ਕੋਲ ਖੇਡ ਰਹੇ ਸਨ ਤਾਂ ਅਚਾਨਕ ਲੱਛਮੀ ਪਾਣੀ ਦੇ ਟੈਂਕ ਵਿੱਚ ਡਿੱਗ ਪਈ ਅਤੇ ਉਸ ਦੇ ਭਰਾ ਸੁਖਮਨਦੀਪ ਸਿੰਘ ਨੇ ਵੀ ਉਸ ਨੂੰ ਬਚਾਉਣ ਲਈ ਪਾਣੀ ਦੇ ਟੈਂਕ ਵਿੱਚ ਛਾਲ ਮਾਰ ਦਿੱਤੀ। ਪੁਲੀਸ ਚੌਕੀ ਗੋਲੇਵਾਲਾ ਦੇ ਇੰਚਾਰਜ ਚਮਕੌਰ ਸਿੰਘ ਨੇ ਦੱਸਿਆ ਕਿ ਦੋਵੇਂ ਬੱਚੇ ਸਕੇ ਭੈਣ-ਭਰਾ ਸਨ। ਉਨ੍ਹਾਂ ਕਿਹਾ ਕਿ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਕਰ ਕੇ ਮਾਪਿਆਂ ਦੇ ਹਵਾਲੇ ਕਰ ਦਿੱਤੀਆਂ ਗਈਆਂ ਹਨ। ਬਾਰਿਸ਼ ਕਾਰਨ ਵਾਟਰ ਵਰਕਸ ਦਾ ਪਾਣੀ ਵਾਲਾ ਟੈਂਕ ਭਰਿਆ ਹੋਇਆ ਸੀ। ਬੱਚਿਆਂ ਦੀਆਂ ਲਾਸ਼ਾਂ ਮਿਲਣ ਤੋਂ ਬਾਅਦ ਸਦਰ ਪੁਲੀਸ ਫਰੀਦਕੋਟ ਇਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

Advertisement

Advertisement
Advertisement
Author Image

sukhwinder singh

View all posts

Advertisement