For the best experience, open
https://m.punjabitribuneonline.com
on your mobile browser.
Advertisement

ਜ਼ਹਿਰੀਲੇ ਟੀਕੇ ਕਾਰਨ ਰਿਕਸ਼ਾ ਚਾਲਕ ਦੀ ਮੌਤ, ਚਾਰ ਨਾਮਜ਼ਦ

08:58 AM Dec 07, 2023 IST
ਜ਼ਹਿਰੀਲੇ ਟੀਕੇ ਕਾਰਨ ਰਿਕਸ਼ਾ ਚਾਲਕ ਦੀ ਮੌਤ  ਚਾਰ ਨਾਮਜ਼ਦ
Advertisement

ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 6 ਦਸੰਬਰ
ਇੱਥੇ ਟੀਚਰ ਕਲੋਨੀ ਵਿੱਚ ਜ਼ਹਿਰੀਲੇ ਟੀਕੇ ਕਾਰਨ ਰਿਕਸ਼ਾ ਚਾਲਕ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਰਾਜਵਿੰਦਰ ਸਿੰਘ ਰਿਕਸ਼ਾ ਚਾਲਕ ਵਜੋਂ ਕੰਮ ਕਰਦਾ ਸੀ। ਉਸ ਦੀ ਲਾਸ਼ ਘਰ ਦੇ ਬਾਹਰ ਰਿਕਸ਼ੇ ਕੋਲ ਪਈ ਸੀ ਅਤੇ ਬਾਂਹ ਵਿੱਚ ਸਰਿੰਜ ਲੱਗੀ ਹੋਈ ਸੀ। ਰਾਜਵਿੰਦਰ ਸਿੰਘ ਦੇ ਪੁੱਤਰ ਨਵਦੀਪ ਸਿੰਘ ਨੇ ਆਪਣੇ ਲਿਖਤੀ ਬਿਆਨ ਵਿੱਚ ਦੋਸ਼ ਲਾਇਆ ਹੈ ਕਿ ਰਾਕੇਸ਼ ਕੁਮਾਰ, ਅਮਨਾ, ਜਗਸੀਰ ਸਿੰਘ ਅਤੇ ਘੁੰਡੀ ਨੇ ਕਥਿਤ ਤੌਰ ’ਤੇ ਉਸ ਦੇ ਪਿਤਾ ਨੂੰ ਜ਼ਹਿਰੀਲਾ ਟੀਕਾ ਲਾ ਕੇ ਮਾਰ ਦਿੱਤਾ ਹੈ। ਥਾਣਾ ਸਿਟੀ ਫਰੀਦਕੋਟ ਦੇ ਇੰਸਪੈਕਟਰ ਸੁਖਵਿੰਦਰ ਸਿੰਘ ਨੇ ਕਿਹਾ ਕਿ ਨਵਦੀਪ ਸਿੰਘ ਦੀ ਸ਼ਿਕਾਇਤ ’ਤੇ ਸਬੰਧਤ ਵਿਅਕਤੀਆਂ ਖ਼ਿਲਾਫ਼ ਧਾਰਾ 304/34 ਤਹਿਤ ਕੇਸ ਦਰਜ ਕਰਕੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਮੁਲਜ਼ਮਾਂ ਦੀ ਭਾਲ ਲਈ ਛਾਪੇ ਮਾਰੇ ਜਾ ਰਹੇ ਹਨ।

Advertisement

Advertisement
Advertisement
Author Image

sukhwinder singh

View all posts

Advertisement