ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਇਨਕਲਾਬੀ ਗਾਇਕ ਕੁਲਦੀਪ ਜਲੂਰ ਦੀ ਮੌਤ

08:12 AM Jun 07, 2024 IST

ਰਾਮੇਸ਼ ਭਾਰਦਵਾਜ
ਲਹਿਰਾਗਾਗਾ, 6 ਜੂਨ
ਪਿੰਡ ਜਲੂਰ ਦੇ ਇਨਕਲਾਬੀ ਗਾਇਕ ਕੁਲਦੀਪ ਸਿੰਘ ਦੀ ਗੰਭੀਰ ਬਿਮਾਰੀ ਕਾਰਨ ਮੌਤ ਹੋ ਗਈ। ਉਹ ਗ਼ਦਰੀ ਬਾਬਿਆਂ ਦਾ ਮੇਲਾ, ਮਜ਼ਦੂਰ ਦਿਵਸ ਲੁਧਿਆਣਾ, ਪੰਜਾਬ ਦੀਆਂ ਲੋਕ ਪੱਖੀ ਸਟੇਜਾਂ ’ਤੇ ਗਾਉਂਦਾ ਰਿਹਾ ਹੈ। ਉਸ ਨੇ ਮਸ਼ਹੂਰ ਲੋਕ ਪੱਖੀ ਗੀਤ ‘ਸਾਡੇ ਹਿੱਸੇ ਆਏ ਨਾ ਖੇਤ’ ਗਾਇਆ ਜਿਸ ਗੀਤ ’ਤੇ ਬਹੁਤ ਸਾਰੀਆਂ ਟੀਮਾਂ ਨੇ ਕੋਰੀਓਗਰਾਫੀ ਕੀਤੀ। ਉਸ ਨੇ ਯੂਥ ਫੈਸਟੀਵਲਾਂ ਵਿੱਚ ਆਪਣੀ ਸੁਰੀਲੀ ਆਵਾਜ਼ ਨਾਲ ਜੌਹਰ ਦਿਖਾਏ।
ਉਹ ਮਜ਼ਦੂਰ ਪਰਿਵਾਰ ਵਿੱਚ ਪੈਦਾ ਹੋਇਆ ਚਾਰ ਭੈਣਾਂ ਦਾ ਇੱਕਲੌਤਾ ਭਰਾ ਸੀ। ਉਸ ਨੇ ਮੁੱਢਲੀ ਪੜ੍ਹਾਈ ਦਸਵੀਂ ਤੱਕ ਪਿੰਡ ਜਲੂਰ ਦੇ ਸਰਕਾਰੀ ਪ੍ਰਾਇਮਰੀ ਅਤੇ ਹਾਈ ਸਕੂਲ ਤੋਂ ਪ੍ਰਾਪਤ ਕੀਤੀ। ਗਿਆਰ੍ਹਵੀਂ ਬਾਰ੍ਹਵੀਂ ਸੀਨੀਅਰ ਸੈਕੰਡਰੀ ਸਕੂਲ ਲੜਕੇ ਲਹਿਰਾਗਾਗਾ ਤੋਂ ਪਾਸ ਕੀਤੀ। ਬੀਏ ਆਰਟਸ ਮਿਊਜ਼ਿਕ ਨਾਲ ਰਣਬੀਰ ਕਾਲਜ ਸੰਗਰੂਰ ਤੋਂ ਕੀਤੀ। ਐੱਮਏ ਸੰਗੀਤ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐੱਮਫਿਲ ਕੀਤੀ, ਹੁਣ ਪੀਐਚਡੀ ਕਰ ਰਿਹਾ ਸੀ। ਅੱਜ ਉਸ ਦਾ ਪਿੰਡ ਜਲੂਰ ਦੇ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਬਲਵੀਰ ਸਿਘ ਜਲੂਰ, ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਦੇ ਸੂਬਾ ਆਗੂ ਬਲਵਿੰਦਰ ਸਿੰਘ, ਲੋਕ ਚੇਤਨਾ ਮੰਚ ਦੇ ਆਗੂ ਲੇਖਕ ਰਣਜੀਤ ਲਹਿਰਾ, ਜਮਹੂਰੀ ਅਧਿਕਾਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਜਗਜੀਤ ਭੁਟਾਲ, ਲੋਕ ਮੰਚ ਦੇ ਅਮੋਲਕ ਸਿੰਘ, ਸੀਪੀਆਈ ਐੱਮਐੱਲ ਦੇ ਆਗੂ ਹਰਭਗਵਾਨ ਭੀਖੀ ਅਤੇ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾਈ ਪ੍ਰਧਾਨ ਗੋਬਿੰਦ ਸਿੰਘ ਛਾਜਲੀ ਸਮੇਤ ਹੋਰਾਂ ਨੇ ਕੁਲਦੀਪ ਸਿੰਘ ਦੀ ਬੇਵਕਤੀ ਮੌਤ ’ਤੇ ਦੁੱਖ ਪ੍ਰਗਟ ਕੀਤਾ।

Advertisement

Advertisement
Advertisement